ਇਨੈਲੋ ਤੇ ਬਸਪਾ ਹਰਿਆਣਾ ਚੋਣਾਂ ਮਿਲ ਕੇ ਲੜਨਗੇ

0
138

ਚੰਡੀਗੜ੍ਹ : ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਤੇ ਬਸਪਾ ਨੇ ਹਰਿਆਣਾ ਵਿਚ ਅਗਲੀਆਂ ਅਸੰਬਲੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਇਨੈਲੋ ਦੇ ਸਕੱਤਰ ਜਨਰਲ ਅਭੈ ਸਿੰਘ ਚੌਟਾਲਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ। 90 ਮੈਂਬਰੀ ਅਸੰਬਲੀ ਲਈ ਇਨੈਲੋ 53 ਤੇ ਬਸਪਾ 37 ਸੀਟਾਂ ਲੜੇਗੀ।
ਅਭੈ ਚੌਟਾਲਾ ਤੇ ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਵੀਰਵਾਰ ਇਸ ਸਮਝੌਤੇ ਦਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿਚ ਆਉਣ ’ਤੇ ਉਹ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਕੀਆਂ ਨੌਕਰੀਆਂ ਦੇਣਗੇ, ਸਾਰੇ ਸੂਬੇ ਵਿਚ ਸੋਲਰ ਪਲਾਂਟ ਤੇ ਪੈਨਲ ਲਾਉਣਗੇ ਤਾਂ ਜੋ ਕਿਸੇ ਨੂੰ 500 ਰੁਪਏ ਤੋਂ ਵੱਧ ਬਿਜਲੀ ਦਾ ਬਿੱਲ ਨਾ ਦੇਣਾ ਪਵੇ, ਪਾਣੀ ਮੁਫਤ ਦੇਣਗੇ, ਬੁਢਾਪਾ ਪੈਨਸ਼ਨ 7500 ਰੁਪਏ ਦੇਣਗੇ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ 21 ਹਜ਼ਾਰ ਰੁਪਏ ਤੇ ਹਰ ਘਰ ਨੂੰ ਇਕ ਨੌਕਰੀ ਦੇਣਗੇ। ਨੌਕਰੀਆਂ ਵਿਚ ਐੱਸ ਸੀ ਬੈਕਲਾਗ ਖਤਮ ਕਰਨਗੇ, ਐੱਸ ਸੀ ਪਰਵਾਰਾਂ ਨੂੰ 100 ਗਜ਼ ਦਾ ਪਲਾਟ, ਐੱਸ ਸੀ ਤੇ ਬੀ ਸੀ ਵਿਦਿਆਰਥੀਆਂ ਨੂੰ ਦਸਵੀਂ ਤੱਕ ਮੁਫਤ ਸਿੱਖਿਆ ਦੇਣਗੇ। ਐੱਮ ਬੀ ਬੀ ਐੱਸ ਵਿਚ ਐੱਸ ਸੀ ਤੇ ਬੀ ਸੀ ਵਿਦਿਆਰਥੀਆਂ ਦਾ ਕੋਟਾ ਵਧਾਉਣਗੇ।

LEAVE A REPLY

Please enter your comment!
Please enter your name here