ਮਿਹਿਰ ਤੇ ਦੋ ਦੋਸਤਾਂ ਨੇ ਪੱਬ ’ਚ 12 ਪਟਿਆਲਾ ਪੈੱਗ ਖਿੱਚੇ ਸਨ!

0
181

ਮੁੰਬਈ : ਵਰਲੀ ਵਿਚ ਬੀ ਐੱਮ ਡਬਲਿਊ ਗੱਡੀ ਨਾਲ ਟੱਕਰ ਮਾਰ ਕੇ ਮਹਿਲਾ ਨੂੰ ਮਾਰਨ ਦੇ ਮੁੱਖ ਮੁਲਜ਼ਮ ਮਿਹਿਰ ਸ਼ਾਹ ਨੇ ਆਪਣੇ ਦੋ ਦੋਸਤਾਂ ਨਾਲ ਪੱਬ ਵਿਚ ਵਿਸਕੀ ਦੇ 12 ਲਾਰਜ ਪੈੱਗ (ਪਟਿਆਲਾ) ਲਾਏ ਸਨ। ਯਾਨੀਕਿ ਤਿੰਨਾਂ ਨੇ ਚਾਰ-ਚਾਰ ਪੈੱਗ ਲਾਏ। ਐਕਸਾਈਜ਼ ਅਧਿਕਾਰੀਆਂ ਮੁਤਾਬਕ ਚਾਰ ਪੈੱਗਾਂ ਦਾ ਘੱਟੋਘੱਟ 8 ਘੰਟੇ ਨਸ਼ਾ ਰਹਿੰਦਾ ਹੈ। ਮਿਹਿਰ ਤੇ ਉਸ ਦੇ ਦੋਸਤ ਪੱਬ ਵਿੱਚੋਂ ਐਤਵਾਰ ਰਾਤੀਂ ਡੇਢ ਵਜੇ ਨਿਕਲੇ ਸਨ ਤੇ ਹਾਦਸਾ ਤੜਕੇ ਕਰੀਬ ਪੰਜ ਵਜੇ ਹੋਇਆ। ਸੂਬਾਈ ਐਕਸਾਈਜ਼ ਵਿਭਾਗ ਨੇ ਜੁਹੂ ਦੀ ਪੱਬ ਦਾ ਲਸੰਸ ਮੁਅੱਤਲ ਕਰ ਦਿੱਤਾ ਹੈ, ਕਿਉਕਿ ਉਸ ਨੇ 23 ਸਾਲ ਦੇ ਮਿਹਿਰ ਨੂੰ ਸ਼ਰਾਬ ਪਰੋਸੀ। ਮਹਾਰਾਸ਼ਟਰ ਵਿਚ ਕਾਨੂੰਨੀ ਤੌਰ ’ਤੇ 25 ਸਾਲ ਤੋਂ ਹੇਠਲੇ ’ਤੇ ਸ਼ਰਾਬ ਪੀਣ ਉੱਤੇ ਰੋਕ ਹੈ। ਪਤਾ ਲੱਗਾ ਹੈ ਕਿ ਮਿਹਿਰ ਨੇ ਪੱਬ ਵਿਚ ਜਿਹੜਾ ਪਛਾਣ-ਪੱਤਰ ਦਿਖਾਇਆ ਸੀ, ਉਸ ਵਿਚ ਉਮਰ 27 ਸਾਲ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ਿਵ ਸੈਨਾ (ਸ਼ਿੰਦੇ) ਦੇ ਆਗੂ ਰਾਜੇਸ਼ ਸ਼ਾਹ ਦੇ ਬੇਟੇ ਮਿਹਿਰ ਨੇ ਹਾਦਸੇ ਤੋਂ ਤੁਰੰਤ ਬਾਅਦ 40 ਵਾਰ ਆਪਣੀ ਪ੍ਰੇਮਿਕਾ ਨੂੰ ਫੋਨ ਕੀਤਾ ਸੀ। ਪ੍ਰੇਮਿਕਾ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਜਾ ਸਕਦਾ ਹੈ। ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਮਿਹਿਰ ਦੀ ਪ੍ਰੇਮਿਕਾ ਨੇ ਆਪਣੀ ਭੈਣ ਪੂਜਾ ਨੂੰ ਫੋਨ ਕੀਤਾ, ਜੋ ਉਸ ਨੂੰ ਗੋਰੇਗਾਓਂ ਤੋਂ ਘਰ ਲੈ ਗਈ। ਪੁਲਸ ਨੂੰ ਮਿਹਰ ਦੇ ਠਿਕਾਣੇ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਦੇ ਜਾਣਕਾਰ ਨੇ ਆਪਣਾ ਮੋਬਾਈਲ ਫੋਨ ਔਨ ਕੀਤਾ। ਟੱਕਰ ਮਾਰਨ ਤੋਂ ਬਾਅਦ ਮਿਹਿਰ ਸ਼ਾਹ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਜਿਸ ਮਹਿਲਾ ਨੂੰ ਟੱਕਰ ਮਾਰੀ ਹੈ, ਉਹ ਉਸ ਦੀ ਕਾਰ ਦੇ ਇੱਕ ਟਾਇਰ ’ਚ ਫਸੀ ਹੋਈ ਸੀ, ਪਰ ਫਿਰ ਵੀ ਉਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਈ ਅਤੇ ਗੱਡੀ ਨਾ ਰੋਕੀ। ਹਾਲਾਂਕਿ ਉਥੋਂ ਲੰਘ ਰਹੇ ਵਾਹਨ ਚਾਲਕਾਂ ਨੇ ਰੌਲਾ ਵੀ ਪਾਇਆ। ਮਿਹਿਰ ਨੇ ਪਛਾਣ ਲੁਕੋਣ ਲਈ ਵਾਲ ਤੇ ਦਾੜ੍ਹੀ ਕਟਵਾ ਲਈ ਸੀ।

LEAVE A REPLY

Please enter your comment!
Please enter your name here