ਮਣੀਮਹੇਸ਼ ਦੇ ਰਾਹ ’ਚ ਜ਼ਮੀਨ ਖਿਸਕੀ

0
162

ਸ਼ਿਮਲਾ : ਚੰਬਾ ਜ਼ਿਲ੍ਹੇ ਦੇ ਭਰਮੌਰ ਇਲਾਕੇ ’ਚ ਵੀਰਵਾਰ ਜ਼ਮੀਨ ਖਿਸਕਣ ਕਾਰਨ ਮਣੀਮਹੇਸ਼ ਰਸਤਾ ਬੰਦ ਹੋ ਗਿਆ। ਇਸ ਤੋਂ ਬਾਅਦ ਚੰਬਾ ਤੋਂ ਮਣੀਮਹੇਸ਼ ਵੱਲ ਜਾਂਦੇ ਮਾਰਗ ’ਤੇ ਢਿਗਾਂ ਡਿੱਗ ਗਈਆਂ, ਪਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਕ ਵੀਡੀਓ ਵੀ ਵਾਇਰਲ ਹੋਈ ਹੈ, ਜੋ ਗੋਇ ਅਤੇ ਦੁਨਾਲੀ ਵਿਚਕਾਰ ਫਿਲਮਾਈ ਗਈ ਹੈ। ਮਣੀਮਹੇਸ਼ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲਦੀ ਹੈ। ਸ਼ਰਧਾਲੂ ਅਤੇ ਸੈਲਾਨੀ ਇਨ੍ਹਾਂ ਤਰੀਕਾਂ ਤੋਂ ਬਾਹਰ ਵੀ ਯਾਤਰਾ ਕਰਦੇ ਹਨ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਤੋਂ ਬਾਅਦ 12 ਸੜਕਾਂ ਆਵਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸ਼ਿਮਲਾ ’ਚ ਪੰਜ, ਮੰਡੀ ’ਚ ਚਾਰ ਅਤੇ ਕਾਂਗੜਾ ’ਚ ਤਿੰਨ ਸੜਕਾਂ ਸ਼ਾਮਲ ਹਨ। ਮੌਸਮ ਵਿਭਾਗ ਨੇ ਸ਼ਿਮਲਾ ਤੇ ਨਾਲ ਲਗਦੇ ਖੇਤਰਾਂ ’ਚ ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ ਭਾਰੀ ਮੀਂਹ, ਗਰਜ ਨਾਲ ਬਿਜਲੀ ਚਮਕਣ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ।

LEAVE A REPLY

Please enter your comment!
Please enter your name here