ਸਿਡਨੀ : ਪੁਲਸ ਨੇ ਰੂਸੀ ਮੂਲ ਦੇ ਆਸਟਰੇਲੀਆਈ ਜੋੜੇ ਨੂੰ ਜਾਸੂਸੀ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਹੈ।
ਉਨ੍ਹਾਂ ’ਤੇ ਆਸਟਰੇਲੀਆ ਦੀ ਰੱਖਿਆ ਸੰਬੰਧੀ ਸਮਗਰੀ ਬਾਰੇ ਜਾਣਕਾਰੀ ਮਾਸਕੋ ’ਚ ਅਧਿਕਾਰੀਆਂ ਨਾਲ ਸਾਂਝੀ ਕਰਨ ਦਾ ਦੋਸ਼ ਹੈ। ਪੁਲਸ ਅਨੁਸਾਰ ਲਗਭਗ 40 ਵਰ੍ਹਿਆਂ ਦੀ ਔਰਤ, ਜੋ ਕਿ ਆਸਟਰੇਲੀਆ ਦੀ ਫੌਜ ਦੇ ਇੱਕ ਵਿਭਾਗ ’ਚ ਕੰਮ ਕਰਦੀ ਸੀ, ਦਾ 62 ਵਰ੍ਹਿਆਂ ਦਾ ਪਤੀ ਉਸ ਪਾਸੋਂ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਦਾ ਸੀ। ਉਹ ਦੋਵੇਂ ਆਪਸੀ ਮਿਲੀਭੁਗਤ ਨਾਲ ਇਸ ਕਾਰੇ ਨੂੰ ਅੰਜਾਮ ਦੇ ਰਹੇ ਸਨ। ਹਾਲਾਂਕਿ, ਜੋੜੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ।


