ਇਟਲੀ ’ਚ ਬੰਧੂਆ ਮਜ਼ਦੂਰੀ ਕਰਾਉਣ ਦੇ ਦੋਸ਼ ’ਚ ਦੋ ਭਾਰਤੀ ਗਿ੍ਰਫਤਾਰ

0
164

ਰੋਮ : ਇਟਲੀ ਦੇ ਵੇਰੋਨਾ ਸੂਬੇ ’ਚ 33 ਖੇਤ ਮਜ਼ਦੂਰਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਾਉਣ ਦੇ ਦੋਸ਼ ਹੇਠ ਦੋ ਭਾਰਤੀ ਨਾਗਰਿਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੱਕੀਆਂ ਦੀ 4,75,000 ਯੂਰੋ ਦੀ ਸੰਪਤੀ ਵੀ ਜ਼ਬਤ ਕੀਤੀ ਹੈ, ਜੋ ਖੇਤੀ ਸੈਕਟਰ ਨਾਲ ਜੁੜੀਆਂ ਦੋ ਕੰਪਨੀਆਂ ਦੇ ਮਾਲਕ ਹਨ। ਇਨ੍ਹਾਂ ’ਚ ਕੋਈ ਵੀ ਮੁਲਾਜ਼ਮ ਨਹੀਂ ਅਤੇ ਉਨ੍ਹਾਂ ’ਤੇ ਟੈਕਸ ਚੋਰੀ ਦਾ ਵੀ ਦੋਸ਼ ਹੈ।
ਇਤਾਲਵੀ ਖਬਰ ਏਜੰਸੀ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਸਨਿੱਚਰਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਬੰਦੀ ਬਣਾ ਕੇ ਮਜ਼ਦੂਰੀ ਕਰਾਉਣ ਅਤੇ ਸ਼ੋਸ਼ਣ ਸਮੇਤ ਹੋਰ ਅਪਰਾਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਟਲੀ ’ਚ ਗੁਲਾਮ ਬਣਾ ਕੇ ਮਜ਼ਦੂਰੀ ਕਰਾਉਣ ਦੇ ਆਧੁਨਿਕ ਰੂਪ ਦਾ ਮੁੱਦਾ ਹੁਣੇ ਜਿਹੇ 31 ਵਰ੍ਹਿਆਂ ਦੇ ਖੇਤ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਮਗਰੋਂ ਮੀਡੀਆ ਦੀਆਂ ਸੁਰਖੀਆਂ ’ਚ ਆਇਆ ਸੀ।
ਪਿਛਲੇ ਮਹੀਨੇ ਰੋਮ ਨੇੜੇ ਲਾਜੀਓ ’ਚ ਇਕ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਇਕ ਬਾਂਹ ਕੱਟੀ ਗਈ ਸੀ ਅਤੇ ਮਾਲਕ ਨੇ ਉਸ ਨੂੰ ਸੜਕ ’ਤੇ ਮਰਨ ਲਈ ਛੱਡ ਦਿੱਤਾ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਸੀ।

LEAVE A REPLY

Please enter your comment!
Please enter your name here