ਭਾਜਪਾ ਦੀ ਸੂਚੀ ‘ਚ ਪੁਰੀ ਤੇ ਈਰਾਨੀ ਦੇ ਨਾਂਅ ਨਹੀਂ

0
14

ਨਵੀਂ ਦਿੱਲੀ (ਨ ਜ਼ ਸ)
ਭਾਜਪਾ ਵੱਲੋਂ ਸੋਮਵਾਰ ਯੂ ਪੀ ਤੋਂ ਰਾਜ ਸਭਾ ਚੋਣਾਂ ਲਈ ਐਲਾਨੇ ਉਮੀਦਵਾਰਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਾਬਕਾ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ ਦੇ ਨਾਂਅ ਗਾਇਬ ਮਿਲੇ | 10 ਸੀਟਾਂ ਲਈ ਚੋਣ ਹੋਣੀ ਹੈ ਤੇ ਪਾਰਟੀ ਨੇ ਅੱਠ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਧਰਮਪਾਲ ਸਿੰਘ, ਰਾਧਾਕਾਂਤ ਓਝਾ, ਪ੍ਰਕਾਸ਼ ਪਾਲ, ਵਿਦਿਆਸਾਗਰ ਸੋਨਕਰ, ਗੋਪੀ ਕਿ੍ਸ਼ਨ ਪਾਂਡੇ, ਪਿ੍ਅੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਅਤੇ ਸ਼ਰੂਤੀ ਗੰਗਵਾਰ ਸ਼ਾਮਲ ਹਨ |