ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰ ਕਾਬੂ

0
143

ਪਟਿਆਲਾ : ਪੁਲਸ ਨੇ ਸ਼ਨੀਵਾਰ ਰਾਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ ਸ਼ਾਮਲ ਦੋ ਗੈਂਗਸਟਰਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਬਨੂੜ ਦੇ ਸਨੇਟਾ ਵਿਚ ਮੁਕਾਬਲੇ ’ਚ ਇਕ ਗੈਂਗਸਟਰ ਜ਼ਖਮੀ ਹੋ ਗਿਆ। ਇਨ੍ਹਾਂ ਨੇ ਰਾਜਪੁਰਾ-ਪਟਿਆਲਾ ਟੋਲ ਪਲਾਜ਼ਾ ਦੇ ਕਰਿੰਦੇ ਨੂੰ ਗੋਲੀ ਮਾਰੀ ਸੀ ਤੇ ਰਾਜਪੁਰਾ ਵਿਚ ਸ਼ਰਾਬ ਦੀ ਦੁਕਾਨ ’ਤੇ ਲੁੱਟਖੋਹ ਕੀਤੀ ਸੀ। ਗੈਂਗਸਟਰਾਂ ਦੀ ਪਛਾਣ ਦੀਪਕ ਤੇ ਰਮਨਦੀਪ ਵਜੋਂ ਹੋਈ ਹੈ। ਉਹ ਮੁਹਾਲੀ ਵੱਲੋਂ ਆ ਰਹੇ ਸਨ, ਜਦੋਂ ਪੁਲਸ ਨੇ ਦੇਖ ਲਿਆ। ਭੱਜਣ ਦੀ ਕੋਸ਼ਿਸ਼ ਵਿਚ ਉਨ੍ਹਾਂ ਪੁਲਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿਚ ਇਕ ਜ਼ਖਮੀ ਹੋ ਗਿਆ। ਡੀ ਜੀ ਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਕਿ 12 ਘੰਟਿਆਂ ’ਚ ਦੋਨੋਂ ਵਾਰਦਾਤਾਂ ਨੂੰ ਸੁਲਝਾ ਲਿਆ ਗਿਆ।

LEAVE A REPLY

Please enter your comment!
Please enter your name here