ਮੁੰਬਈ ਭੱਜੇ ਬਾਕੀ ਪੰਜ ਬੱਚੇ ਵੀ ਸਹੀ-ਸਲਾਮਤ ਵਾਪਸ ਲਿਆਂਦੇ

0
153

ਡੇਰਾ ਬੱਸੀ : ਪੁਲਸ ਨੇ ਡੇਰਾ ਬੱਸੀ ਤੋਂ ਲਾਪਤਾ ਹੋਏ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਵਾਰਾਂ ਦੇ ਹਵਾਲੇ ਕਰ ਦਿੱਤਾ ਹੈ। ਪਿਛਲੇ ਐਤਵਾਰ 7 ਬੱਚੇ ਕਿ੍ਰਕਟ ਖੇਡਣ ਲਈ ਘਰੋਂ ਨਿਕਲੇ ਸਨ ਅਤੇ ਮੁੰਬਈ ਪਹੁੰਚ ਗਏ ਸਨ। ਦੋ ਬੱਚੇ ਦਿੱਲੀ ਰੇਲਵੇ ਸਟੇਸ਼ਨ ’ਤੇ ਆ ਗਏ ਸਨ। ਉਨ੍ਹਾਂ ਨੂੰ ਪੁਲਸ ਨੇ ਵੀਰਵਾਰ ਨੂੰ ਬਰਾਮਦ ਕਰ ਲਿਆ ਸੀ। ਬਾਕੀ 5 ਬੱਚਿਆਂ ਨੂੰ ਮੁੰਬਈ ਪੁਲਸ ਨੇ ਆਪਣੀ ਹਿਰਾਸਤ ’ਚ ਲੈ ਲਿਆ ਸੀ, ਜਿਨ੍ਹਾਂ ਨੂੰ ਡੇਰਾ ਬੱਸੀ ਪੁਲਸ ਨੇ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਵਾਰਾਂ ਦੇ ਹਵਾਲੇ ਕਰ ਦਿੱਤਾ ਹੈ।
ਏ ਐੱਸ ਪੀ ਡੇਰਾ ਬੱਸੀ ਵੈਭਵ ਚੌਧਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਇਸ ਮਾਮਲੇ ’ਤੇ ਕਾਫੀ ਮਿਹਨਤ ਕੀਤੀ ਹੈ। ਇਸ ਤੋਂ ਪਹਿਲਾਂ ਪੁਲਸ ਟੀਮ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ 2 ਬੱਚੇ ਬਰਾਮਦ ਕੀਤੇ ਸਨ ਅਤੇ ਫਿਰ 5 ਬੱਚਿਆਂ ਨੂੰ ਮੁੰਬਈ ਤੋਂ ਵਾਪਸ ਲਿਆਉਣ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਕੁਝ ਸਮਾਂ ਦੇਣ। ਉਨ੍ਹਾ ਕਿਹਾ ਕਿ ਉਹ ਜਾਂਚ ਅਧਿਕਾਰੀ ਏ ਐੱਸ ਆਈ ਕੇਵਲ ਕੁਮਾਰ ਅਤੇ ਹੌਲਦਾਰ ਰਣਜੀਤ ਸਿੰਘ ਨੂੰ ਸਨਮਾਨਤ ਕਰਨ ਲਈ ਪੁਲਸ ਵਿਭਾਗ ਨੂੰ ਪੱਤਰ ਲਿਖਣਗੇ।

LEAVE A REPLY

Please enter your comment!
Please enter your name here