ਪੁਰੀ : ਇੱਥ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਖਜ਼ਾਨੇ ‘ਰਤਨ ਭੰਡਾਰ’ ਨੂੰ 46 ਸਾਲਾਂ ਬਾਅਦ ਐਤਵਾਰ ਮੁੜ ਖੋਲ੍ਹਿਆ ਗਿਆ। ਇਸ ਦੌਰਾਨ ਕੀਮਤੀ ਵਸਤਾਂ ਮਿਲੀਆਂ, ਜਿਨ੍ਹਾਂ ਦੀ ਡਿਜੀਟਲ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਸ਼ਾਸਨ ਨੇ ਲੱਕੜੀ ਦੇ ਛੇ ਸੰਦੂਕ ਮੰਗਵਾਏ ਤੇ ਹਰ ਸੰਦੂਕ ਨੂੰ ਅੱਠ ਤੋਂ ਦਸ ਜਣਿਆਂ ਵੱਲੋਂ ਚੁੱਕਿਆ ਗਿਆ। ਇਸ ਮਕਸਦ ਲਈ ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਦੁਪਹਿਰ 12 ਵਜੇ ਦੇ ਕਰੀਬ ਮੰਦਰ ’ਚ ਦਾਖਲ ਹੋਏ ਅਤੇ ਰਸਮਾਂ ਨਿਭਾਉਣ ਤੋਂ ਬਾਅਦ ਖਜ਼ਾਨਾ ਖੋਲ੍ਹਿਆ ਗਿਆ।



