ਬਰਲਿਨ : ਜਰਮਨੀ ਦੀਆਂ ਸਭ ਤੋਂ ਰੁੱਝੀਆਂ ਰਹਿਣ ਵਾਲੀਆਂ ਰੇਲਵੇ ਲਾਈਨਾਂ ਵਿੱਚੋਂ ਇੱਕ ਫਰੈਂਕਫਰਟ ਅਤੇ ਮੈਨਹਾਈਮ ਦਰਮਿਆਨ 70 ਕਿਲੋਮੀਟਰ (45 ਮੀਲ) ਦਾ ਹਿੱਸਾ ਸੋਮਵਾਰ ਤੋਂ ਪੰਜ ਮਹੀਨਿਆਂ ਲਈ ਬੰਦ ਕੀਤਾ ਗਿਆ ਹੈ। ਇਹ ਮਾਰਗ ਨਵੀਨੀਕਰਨ ਤੇ ਆਧੁਨਿਕ ਰੂਪ ਦੇਣ ਲਈ ਬੰਦ ਕੀਤਾ ਗਿਆ ਹੈ। ਸਰਕਾਰੀ ਮਾਲਕੀ ਵਾਲਾ ਰੇਲਵੇ ਅਪਰੇਟਰ ਡੌਸ ਬਾਹਨ 14 ਦਸੰਬਰ ਤੱਕ ਇਸ ਰੂਟ ਨੂੰ ਬੰਦ ਰੱਖੇਗਾ।
ਇਸ ਰੂਟ ਤੋਂ ਰੋਜ਼ਾਨਾ 300 ਤੋਂ ਵੱਧ ਰੇਲ ਗੱਡੀਆਂ ਗੁਜ਼ਰਦੀਆਂ ਹਨ। ਉੱਤਰ-ਦੱਖਣੀ ਰੂਟ ਦਾ ਇੱਕ ਹਿੱਸਾ ਹੈਮਬਰਗ ਅਤੇ ਕੋਲੋਨ ਨੂੰ ਸਟੱਟਗਾਰਟ ਅਤੇ ਬੇਸਲ (ਸਵਿਟਜ਼ਰਲੈਂਡ) ਨਾਲ ਜੋੜਦਾ ਹੈ।


