ਰੱਬ ਨੇ ਬਚਾਅ ਲਿਆ : ਟਰੰਪ

0
154

ਮਿਲਵਾਕੀ : ਅਮਰੀਕਾ ਦੇ 78 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ’ਚ ਹਮਲੇ ਤੋਂ ਬਾਅਦ ਪਹਿਲੀ ਇੰਟਰਵਿਊ ਵਿਚ ਕਿਹਾਮੈਨੂੰ ਮਰ ਜਾਣਾ ਚਾਹੀਦਾ ਸੀ। ਇਹ ਹਮਲਾ ਇੱਕ ਅਸਲ ਅਨੁਭਵ ਸੀ। ਰੱਬ ਨੇ ਮੈਨੂੰ ਬਚਾਇਆ ਹੈ।
ਟਰੰਪ ਨੇ ਕਿਹਾ ਕਿ ਗੋਲੀ ਲੱਗਣ ਤੋਂ ਬਾਅਦ ਵੀ ਉਹ ਰੈਲੀ ਵਿਚ ਬੋਲਣਾ ਚਾਹੁੰਦੇ ਸਨ, ਪਰ ਸੀਕ੍ਰੇਟ ਸਰਵਿਸ ਨੇ ਤੁਰੰਤ ਹਸਪਤਾਲ ਜਾਣ ਦੀ ਜ਼ਿਦ ਕੀਤੀ। ਗੋਲੀ ਲੱਗਣ ਤੋਂ ਬਾਅਦ ਟਰੰਪ ਨੇ ਖੜ੍ਹੇ ਹੋ ਕੇ ਲੜਨ ਦੀ ਗੱਲ ਕਹੀ ਸੀ। ਟਰੰਪ ਦੀ ਇਹ ਤਸਵੀਰ ਪੂਰੀ ਦੁਨੀਆ ’ਚ ਫੈਲ ਗਈ। ਟਰੰਪ ਦੇ ਜਨੂੰਨ ਨੂੰ ਦੇਖ ਕੇ ਦੁਨੀਆ ਇਸ ਨੂੰ ਇਤਿਹਾਸਕ ਤਸਵੀਰ ਕਹਿ ਰਹੀ ਹੈ। ਹੁਣ ਟਰੰਪ ਨੇ ਵੀ ਇਸ ਫੋਟੋ ’ਤੇ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਉਨ੍ਹਾ ਦੀ ਹੁਣ ਤੱਕ ਦੀ ਸਭ ਤੋਂ ਆਈਕਾਨਿਕ ਫੋਟੋ ਹੈ। ਆਮ ਤੌਰ ’ਤੇ ਆਈਕਾਨਿਕ ਫੋਟੋ ਲੈਣ ਲਈ ਤੁਹਾਨੂੰ ਮਰਨਾ ਪੈਂਦਾ ਹੈ, ਪਰ ਮੈਂ ਬਚ ਗਿਆ। ਟਰੰਪ ਨੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਫੋਨ ਕਾਲ ਦੀ ਵੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here