ਦੋ ਦਿਨ ਲਿਫਟ ’ਚ ਫਸਿਆ ਰਿਹਾ

0
281

ਤਿਰੁਅਨੰਤਪੁਰਮ : ਇਥੋਂ ਦੇ ਹਸਪਤਾਲ ਵਿਚ ਇਲਾਜ ਕਰਵਾਉਣ ਆਇਆ ਕਰੀਬ 59 ਸਾਲਾ ਵਿਅਕਤੀ ਦੋ ਦਿਨਾਂ ਤੱਕ ਲਿਫਟ ਦੇ ਅੰਦਰ ਫਸਿਆ ਰਿਹਾ। ਜਦੋਂ ਸੋਮਵਾਰ ਸਵੇਰੇ ਅਪਰੇਟਰ ਨੇ ਕੰਮਕਾਜ ਲਈ ਲਿਫਟ ਚਾਲੂ ਕੀਤੀ ਤਾਂ ਉਸ ਨੂੰ ਬਾਹਰ ਕੱਢਿਆ। ਵਿਅਕਤੀ ਦੇ ਪਰਵਾਰ ਨੇ ਐਤਵਾਰ ਰਾਤ ਮੈਡੀਕਲ ਕਾਲਜ ਪੁਲਸ ਕੋਲ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਸੀ।
ਪੀੜਤ ਨਾਇਰ ਨੇ ਕਿਹਾਲਿਫਟ ਫਸ ਗਈ ਅਤੇ ਮੈਂ ਅਲਾਰਮ ਨੂੰ ਦਬਾਉਂਦਾ ਰਿਹਾ, ਪਰ ਕੋਈ ਵੀ ਬਚਾਅ ਲਈ ਨਹੀਂ ਆਇਆ। ਮੈਂ ਲਿਫਟ ਦੇ ਅੰਦਰ ਸੂਚੀਬੱਧ ਸਾਰੇ ਐਮਰਜੈਂਸੀ ਨੰਬਰਾਂ ’ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਅਲਾਰਮ ਵੀ ਵੱਜਿਆ, ਪਰ ਕੋਈ ਨਹੀਂ ਆਇਆ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਸਬੰਧੀ ਰਿਪੋਰਟ ਮੰਗੀ ਹੈ।
ਸਿਹਤ ਵਿਭਾਗ ਨੇ ਇਸ ਘਟਨਾ ਦੇ ਸੰਬੰਧ ’ਚ ਤਿੰਨ ਸਟਾਫ ਮੈਂਬਰਾਂ, ਦੋ ਲਿਫਟ ਅਪਰੇਟਰ ਅਤੇ ਇੱਕ ਡਿਊਟੀ ਹੌਲਦਾਰ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

LEAVE A REPLY

Please enter your comment!
Please enter your name here