ਮਿਹਿਰ ਸ਼ਾਹ ਦਾ ਹੋਰ ਪੁਲਸ ਰਿਮਾਂਡ ਨਹੀਂ ਮਿਲਿਆ

0
135

ਮੁੰਬਈ : ਇੱਥੋਂ ਦੇ ਬੀ ਐਮ ਡਬਲਿਊ ਹਿੱਟ ਐਂਡ ਰਨ ਕੇਸ ’ਚ ਅਦਾਲਤ ਨੇ ਮਿਹਿਰ ਸ਼ਾਹ ਨੂੰ 30 ਜੁਲਾਈ ਤਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹਾਈ-ਪ੍ਰੋਫਾਈਲ ਵਰਲੀ ਹਿੱਟ ਐਂਡ ਰਨ ਕੇਸ ਦੇ ਮੁਲਜ਼ਮ ਮਿਹਿਰ ਸ਼ਾਹ ਨੂੰ ਸੇਵੜੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਲਈ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰਦਿਆਂ ਮਿਹਿਰ ਸ਼ਾਹ ਨੂੰ 14 ਦਿਨਾਂ ਲਈ 30 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਮਿਹਿਰ ਸ਼ਾਹ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀਆਂ ਕਾਰਵਾਈਆਂ ਅਤੇ ਠਿਕਾਣਿਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇਸ ਗੱਲ ਦਾ ਖੁਲਾਸਾ ਵੀ ਨਹੀਂ ਕੀਤਾ ਕਿ ਉਹ ਘਟਨਾ ਸਥਾਨ ਤੋਂ ਕਿਉਂ ਭੱਜਿਆ ਤੇ ਉਸ ਨੇ ਆਪਣੀ ਕਾਰ ਦੀ ਨੰਬਰ ਪਲੇਟ ਕਿੱਥੇ ਰੱਖੀ।

LEAVE A REPLY

Please enter your comment!
Please enter your name here