25 C
Jalandhar
Saturday, September 7, 2024
spot_img

ਪੈਰਿਸ ਉਲੰਪਿਕ ਲਈ 117 ਖਿਡਾਰੀ ਤੇ 140 ਸਹਿਯੋਗੀ ਸਟਾਫ

ਨਵੀਂ ਦਿੱਲੀ : ਪੈਰਿਸ ਉਲੰਪਿਕ ’ਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਖੇਡ ਮੰਤਰਾਲੇ ਨੇ ਇਸ ਤੋਂ ਇਲਾਵਾ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਸ ’ਚ ਖੇਡ ਅਧਿਕਾਰੀ ਵੀ ਸ਼ਾਮਲ ਹਨ। ਸਹਿਯੋਗੀ ਸਟਾਫ ਦੇ 72 ਮੈਂਬਰਾਂ ਨੂੰ ਸਰਕਾਰ ਦੇ ਖਰਚੇ ’ਤੇ ਮਨਜ਼ੂਰੀ ਮਿਲੀ ਹੈ। ਉਲੰਪਿਕ ਵਾਸਤੇ ਜਿਨ੍ਹਾਂ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਸੀ, ਉਨ੍ਹਾਂ ਵਿੱਚੋਂ ਸਿਰਫ ਗੋਲਾ ਸੁੱਟਣ ਵਾਲੀ ਐਥਲੀਟ ਆਭਾ ਖਟੁਆ ਦਾ ਨਾਂਅ ਸੂਚੀ ’ਚ ਨਹੀਂ ਹੈ। ਵਿਸ਼ਵ ਰੈਂਕਿੰਗ ਰਾਹੀਂ ਕੋਟਾ ਹਾਸਲ ਕਰਨ ਵਾਲੀ ਆਭਾ ਖਟੁਆ ਦਾ ਨਾਂਅ ਹਟਾਉਣ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਸੱਟ ਲੱਗਣ, ਡੋਪਿੰਗ ਉਲੰਘਣਾ ਜਾਂ ਕਿਸੇ ਹੋਰ ਤਕਨੀਕੀ ਸਮੱਸਿਆ ਕਾਰਨ ਉਸ ਦਾ ਨਾਂਅ ਹਟਾਇਆ ਗਿਆ ਹੈ।
ਲੰਡਨ ਉਲੰਪਿਕ ਦੇ ਕਾਂਸੀ ਤਮਗਾ ਜੇਤੂ ਸਾਬਕਾ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਟੀਮ ਦਾ ਮੁਖੀ ਬਣਾਇਆ ਗਿਆ ਹੈ। ਨਾਰੰਗ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਹਨ। ਖੇਡ ਮੰਤਰਾਲੇ ਵੱਲੋਂ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੂੰ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈਉਲੰਪਿਕ ਖੇਡਾਂ 2024 ਦੀ ਪ੍ਰਬੰਧਕ ਕਮੇਟੀ ਦੇ ਮਾਪਦੰਡਾਂ ਮੁਤਾਬਕ ਸਹਿਯੋਗੀ ਸਟਾਫ ਦੇ 67 ਮੈਂਬਰ ਹੀ ਖੇਡ ਪਿੰਡ ’ਚ ਰੁਕ ਸਕਦੇ ਹਨ ਜਿਨ੍ਹਾਂ ’ਚ ਐਸੋਸੀਏਸ਼ਨ ਦੇ 11 ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਵਿੱਚ ਪੰਜ ਮੈਂਬਰ ਮੈਡੀਕਲ ਟੀਮ ਦੇ ਹਨ।
ਆਭਾ ਖਟੁਆ ਦਾ ਨਾਂਅ ਸ਼ਾਮਲ ਨਾ ਹੋਣ ਦੇ ਬਾਵਜੂਦ ਖਿਡਾਰੀਆਂ ਦੀ ਸੂਚੀ ’ਚ ਸਭ ਤੋਂ ਵੱਧ 29 (11 ਮਹਿਲਾ ਤੇ 18 ਪੁਰਸ਼) ਖਿਡਾਰੀ ਅਥਲੈਟਿਕਸ ਦੇ ਹਨ। ਉਨ੍ਹਾਂ ਤੋਂ ਬਾਅਦ ਨਿਸ਼ਾਨੇਬਾਜ਼ੀ (21) ਅਤੇ ਹਾਕੀ (19) ਦਾ ਨੰਬਰ ਆਉਂਦਾ ਹੈ। ਟੇਬਲ ਟੈਨਿਸ ’ਚ ਭਾਰਤ ਦੇ ਅੱਠ ਜਦਕਿ ਬੈਡਮਿੰਟਨ ’ਚ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਪੀ ਵੀ ਸਿੰਧੂ ਸਣੇ ਸੱਤ ਖਿਡਾਰੀ ਹਿੱਸਾ ਲੈਣਗੇ। ਕੁਸ਼ਤੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ’ਚ ਛੇ-ਛੇ ਖਿਡਾਰੀ ਆਪਣੀ ਚੁਣੌਤੀ ਪੇਸ਼ ਕਰਨਗੇ। ਇਸ ਤੋਂ ਬਾਅਦ ਗੋਲਫ (4), ਟੈਨਿਸ (3), ਤੈਰਾਕੀ (2), ਸੇਲਿੰਗ (2) ਦਾ ਨੰਬਰ ਆਉਂਦਾ ਹੈ। ਘੋੜਸਵਾਰੀ, ਜੂਡੋ, ਰੋਇੰਗ ਅਤੇ ਭਾਰ ਵੇਟਲਿਫਟਿੰਗ ਵਿੱਚ ਇਕ-ਇਕ ਖਿਡਾਰੀ ਹਿੱਸਾ ਲੈਣਗੇ।
ਨਿਸ਼ਾਨੇਬਾਜ਼ੀ ਟੀਮ ਵਿੱਚ 11 ਮਹਿਲਾਵਾਂ ਅਤੇ 10 ਪੁਰਸ਼ ਖਿਡਾਰੀ ਸ਼ਾਮਲ ਹਨ। ਟੇਬਲ ਟੈਨਿਸ ’ਚ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਵਿੱਚ ਚਾਰ-ਚਾਰ ਖਿਡਾਰੀ ਸ਼ਾਮਲ ਹਨ।
ਟੋਕੀਓ ਉਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਟੀਮ ’ਚ ਸ਼ਾਮਲ ਇਕਮਾਤਰ ਵੇਟਲਿਫਟਰ ਹੈ। ਉਹ ਮਹਿਲਾਵਾਂ ਦੇ 49 ਕਿੱਲੋ ਵਰਗ ’ਚ ਚੁਣੌਤੀ ਪੇਸ਼ ਕਰੇਗੀ।

Related Articles

LEAVE A REPLY

Please enter your comment!
Please enter your name here

Latest Articles