ਗੌਰੀ ਲੰਕੇਸ਼ ਕੇਸ ’ਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ

0
204

ਬੇਂਗਲੁਰੂ : ਕਰਨਾਟਕ ਹਾਈ ਕੋਰਟ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐੱਸ ਵਿਸ਼ਵਜੀਤ ਸ਼ੈੱਟੀ ਨੇ ਮੰਗਲਵਾਰ ਅਮਿਤ ਦਿਗਵੇਕਰ, ਐੱਚ ਐੱਲ ਸੁਰੇਸ ਅਤੇ ਕੇ ਟੀ ਨਵੀਨ ਕੁਮਾਰ ਨੂੰ ਜ਼ਮਾਨਤ ਦਿੱਤੀ। ਤਿੰਨਾਂ ਨੇ ਮੁਕੱਦਮੇ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ’ਚ ਅਦਾਲਤ ਨੇ ਐੱਨ ਮੋਹਨ ਨਾਇਕ ਨੂੰ ਜ਼ਮਾਨਤ ਦਿੱਤੀ ਸੀ। ਆਪਣੀਆਂ ਲੇਖਣੀਆਂ ਕਾਰਨ ਚਰਚਿਤ ਰਹੀ ਗੌਰੀ ਲੰਕੇਸ਼ ਨੂੰ 5 ਸਤੰਬਰ 2017 ਨੂੰ ਬੇਂਗਲੁਰੂ ’ਚ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।

LEAVE A REPLY

Please enter your comment!
Please enter your name here