ਬੇਂਗਲੁਰੂ : ਕਰਨਾਟਕ ਦੇ ਛੋਟੇ ਜਿਹੇ ਸ਼ਹਿਰ ਹੁਬਲੀ ਦੀ ਸ਼ਰੂਤੀ ਹੇਗੜੇ ਨੇ ‘ਮਿਸ ਯੂਨੀਵਰਸਲ ਪੈਟਾਈਟ’ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਪੇਸ਼ੇ ਤੋਂ ਡਾਕਟਰ ਹੇਗੜੇ 2018 ਤੋਂ ਹੀ ਇਸ ਸੰਬੰਧੀ ਤਿਆਰੀ ਕਰ ਰਹੀ ਸੀ। 2009 ਤੋਂ ਦਿੱਤਾ ਜਾ ਰਿਹਾ ਇਹ ਖਿਤਾਬ ਨਿਰਧਾਰਤ ਮਾਪਦੰਡਾਂ ਨਾਲੋਂ ਛੋਟੇ ਕੱਦ ਵਾਲੀਆਂ ਔਰਤਾਂ ਨੂੰ ਵਿਸ਼ਵ ਸੁੰਦਰੀ ਬਣਨ ਦਾ ਇਕ ਮੌਕਾ ਦਿੰਦਾ ਹੈ। ‘ਮਿਸ ਯੂਨੀਵਰਸਲ ਪੈਟਾਈਟ’ ਮੁਕਾਬਲਾ ਹਰੇਕ ਸਾਲ ਅਮਰੀਕਾ ਦੇ ਫਲੋਰੀਡਾ ’ਚ ਸਥਿਤ ਟੈਂਪਾ ’ਚ ਹੁੰਦਾ ਹੈ।