ਰੁਜ਼ਗਾਰ ਦੀ ਬੁਰਕੀ ਪਿੱਛੇ

0
123

ਮੁੰਬਈ : ਏਅਰ ਇੰਡੀਆ ਵੱਲੋਂ ‘ਏਅਰਪੋਰਟ ਲੋਡਰ’ ਲਈ ਭਰਤੀ ਦੌਰਾਨ ਮੰਗਲਵਾਰ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ, ਜਦੋਂ 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਪਹੁੰਚ ਗਏ। ਭੀੜ ਨੂੰ ਸੰਭਾਲਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਏਅਰਪੋਰਟ ਲੋਡਰ ਦਾ ਕੰਮ ਜਹਾਜ਼ ’ਚ ਸਮਾਨ ਲੋਡ ਤੇ ਅਨਲੋਡ ਕਰਨ ਦੇ ਨਾਲ-ਨਾਲ ਬੈਗੇਜ ਬੈਲਟ ਤੇ ਰੈਂਪ ਟ੍ਰੈਕਟਰ ਚਲਾਉਣ ਦਾ ਹੁੰਦਾ ਹੈ। ਹਰੇਕ ਜਹਾਜ਼ ਲਈ ਘੱਟੋ-ਘੱਟ ਪੰਜ ਲੋਡਰਾਂ ਦੀ ਲੋੜ ਹੁੰਦੀ ਹੈ।
ਲੋਡਰ ਦੀ ਤਨਖਾਹ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ, ਪਰ ਓਵਰਟਾਈਮ ਲਾ ਕੇ 30,000 ਰੁਪਏ ਤੱਕ ਕਮਾ ਲੈਂਦੇ ਹਨ। ਨੌਕਰੀ ਲਈ ਵਿਦਿਅਕ ਮਾਪਦੰਡ ਬੁਨਿਆਦੀ ਹਨ, ਪਰ ਉਮੀਦਵਾਰ ਦਾ ਸਰੀਰਕ ਤੌਰ ’ਤੇ ਮਜ਼ਬੂਤ ਹੋਣਾ ਲਾਜ਼ਮੀ ਹੈ।

LEAVE A REPLY

Please enter your comment!
Please enter your name here