-ਹੇਲਫਾਇਰ ਆਰ-9 ਐੱਕਸ ਮਿਜ਼ਾਇਲ ਨੂੰ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਮਿਜ਼ਾਇਲਾਂ ‘ਚ ਗਿਣਿਆ ਜਾਂਦਾ ਹੈ, ਜੋ ਸਟੀਕ ਨਿਸ਼ਾਨਾ ਲਾਉਣ ਲਈ ਮਸ਼ਹੂਰ ਹੈ | ਅਮਰੀਕਾ ਆਪਣੇ ਦੁਸ਼ਮਣਾਂ ‘ਤੇ ਸਟੀਕ ਹਮਲਾ ਕਰਨ ਲਈ ਇਸ ਮਿਜ਼ਾਇਲ ਦਾ ਇਸਤੇਮਾਲ ਕਰਦਾ ਹੈ | ਇਸ ਮਿਜ਼ਾਇਲ ਨੂੰ ‘ਨਿੰਜਾ’ ਵੀ ਕਹਿੰਦੇ ਹਨ | ਇਹ ਮਿਜ਼ਾਇਲ ਹੋਰ ਮਿਜ਼ਾਇਲਾਂ ਦੀ ਤਰ੍ਹਾਂ ਧਮਾਕਾ ਨਹੀਂ ਕਰਦੀ, ਬਲਕਿ ਇਸ ਦੇ ਅੰਦਰੋਂ ਚਾਕੂ ਵਰਗੇ ਬਲੇਡ ਨਿਕਲਦੇ ਹਨ, ਜੋ ਟਾਰਗੇਟ ‘ਤੇ ਸਟੀਕ ਨਿਸ਼ਾਨਾ ਲਾਉਂਦੇ ਹਨ | ਹੇਲਫਾਇਰ ਮਸ਼ੀਨ ਨੂੰ ਕਾਫ਼ੀ ਖ਼ਤਰਨਾਕ ਅਤੇ ਟਾਰਗੇਟ ‘ਤੇ ਸਹੀ ਨਿਸ਼ਾਨਾ ਲਾਉਣ ਲਈ ਜਾਣਿਆ ਜਾਂਦਾ ਹੈ | ਰਿਹਾਇਸ਼ੀ ਇਲਾਕਿਆਂ ਅਤੇ ਬੰਕਰਾਂ ‘ਚ ਲੁਕੇ ਦੁਸ਼ਮਣ ਨੂੰ ਖ਼ਤਮ ਕਰਨ ਲਈ ਇਸ ਮਿਜ਼ਾਇਲ ਦਾ ਇਸਤੇਮਾਲ ਕੀਤਾ ਜਾਂਦਾ ਹੈ |
ਹੇਲਫਾਇਰ ਆਰ-9 ਐੱਕਸ ਮਿਜ਼ਾਇਲ ਨੂੰ ਡਰੋਨ, ਹੈਲੀਕਾਪਟਰ ਅਤੇ ਲੜਾਕੂ ਜਹਾਜ਼ਾਂ ਰਾਹੀਂ ਦਾਗਿਆ ਜਾ ਸਕਦਾ ਹੈ | ਜਦ ਇਹ ਮਿਜ਼ਾਇਲ ਆਪਣੇ ਨਿਸ਼ਾਨੇ ‘ਤੇ ਹਮਲਾ ਕਰਦੀ ਹੈ, ਉਦੋਂ ਇਸ ‘ਚੋਂ ਬਲੇਡਾਂ ਦਾ ਇੱਕ ਸੈੱਟ ਨਿਕਲਦਾ ਹੈ, ਜਿਸ ਦੇ ਸਾਹਮਣੇ ਆਉਣ ਵਾਲਾ ਕੋਈ ਵੀ ਇਨਸਾਨ ਕਈ ਟੁਕੜਿਆਂ ‘ਚ ਕੱਟ ਜਾਂਦਾ ਹੈ | ਇਸ ਮਿਜ਼ਾਇਲ ਨੂੰ ‘ਫਲਾਇੰਗ ਗਿੰਸੂ’ ਮਤਲਬ ‘ਉਡਨ ਵਾਲਾ ਚਾਕੂ’ ਵੀ ਕਿਹਾ ਜਾਂਦਾ ਹੈ |