ਭਾਰਤ ’ਚ 2050 ’ਚ ਬਜ਼ੁਰਗਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ

0
142

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਭਾਰਤ ਦੀ ਮੁਖੀ ਐਂਡ੍ਰੀਆ ਵੋਜਨਰ ਨੇ ਕਿਹਾ ਹੈ ਕਿ ਭਾਰਤ ਵਿਚ 60 ਸਾਲ ਤੇ ਇਸ ਤੋਂ ਵੱਧ ਦੇ ਲੋਕਾਂ ਦੀ ਗਿਣਤੀ 2050 ਤੱਕ ਦੁੱਗਣੀ ਹੋ ਕੇ 34 ਕਰੋੜ 60 ਲੱਖ ਤੱਕ ਪੁੱਜ ਜਾਣ ਦਾ ਅੰਦਾਜ਼ਾ ਹੈ। ਇਸ ਲਈ ਸਿਹਤ ਸੰਭਾਲ, ਮਕਾਨ ਤੇ ਪੈਨਸ਼ਨ ਸਕੀਮਾਂ ਵਿਚ ਵਧੇਰੇ ਨਿਵੇਸ਼ ਦੀ ਲੋੜ ਪਵੇਗੀ, ਖਾਸਕਰ ਬਜ਼ੁਰਗ ਮਹਿਲਾਵਾਂ ਲਈ, ਜਿਨ੍ਹਾਂ ਵਿੱਚੋਂ ਬਹੁਤੀਆਂ ਇਕੱਲੀਆਂ ਜ਼ਿੰਦਗੀ ਗੁਜ਼ਾਰਨਗੀਆਂ ਤੇ ਗਰੀਬੀ ਨਾਲ ਦੋ-ਚਾਰ ਹੋਣਗੀਆਂ।
ਇਸ ਵੇਲੇ ਭਾਰਤ ਇਹ ਮਾਣ ਕਰਦਾ ਹੈ ਕਿ ਇਸ ਦੀ 10 ਤੋਂ 19 ਸਾਲ ਦੀ ਉਮਰ ਦੇ ਅੱਲ੍ਹੜਾਂ ਦੀ ਆਬਾਦੀ 25 ਕਰੋੜ 20 ਲੱਖ ਹੈ। ਵੋਜਨਰ ਦਾ ਕਹਿਣਾ ਹੈ ਕਿ 2050 ਤੱਕ ਭਾਰਤੀ ਦੀ ਅੱਧੀ ਆਬਾਦੀ ਸ਼ਹਿਰਾਂ ਵਿਚ ਰਹਿਣ ਲੱਗੇਗੀ, ਜਿਸ ਲਈ ਮਕਾਨਾਂ ਦੀ ਲੋੜ ਹੋਵੇਗੀ ਅਤੇ ਪ੍ਰਦੂਸ਼ਣ ਤੇ ਹੋਰ ਵਾਤਾਵਰਣਕ ਮਸਲਿਆਂ ਨਾਲ ਵੀ ਨਜਿੱਠਣਾ ਪਵੇਗਾ।

LEAVE A REPLY

Please enter your comment!
Please enter your name here