25 C
Jalandhar
Sunday, September 8, 2024
spot_img

ਮੰੁਬਈ ’ਚ ਜਲਥਲ

ਮੁੰਬਈ ’ਚ ਸੋਮਵਾਰ ਸਵੇਰੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ 200 ਐੱਮ ਐੱਮ ਤੋਂ ਵੱਧ ਮੀਂਹ ਪੈਣ ਨਾਲ ਕਈ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ।
ਨਿਤੀਸ਼ ਨੂੰ ਝਟਕਾ
ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ’ਚ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਮੁੱਦਾ ਉਠਾਏ ਜਾਣ ਦਰਮਿਆਨ ਸਰਕਾਰ ਨੇ 2012 ’ਚ ਗਠਿਤ ਇੱਕ ਅੰਤਰ-ਮੰਤਰਾਲਾ ਸਮੂਹ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਕੋਈ ਮਾਮਲਾ ਨਹੀਂ ਬਣਦਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇ ਡੀ ਯੂ, ਜੋ ਮੋਦੀ ਸਰਕਾਰ ਵਿਚ ਭਾਈਵਾਲ ਹੈ, ਵਿਸ਼ੇਸ਼ ਰਾਜ ਦੇ ਦਰਜੇ ਦੀ ਕਾਫੀ ਚਿਰ ਤੋਂ ਮੰਗ ਕਰਦੀ ਆ ਰਹੀ ਹੈ।
ਫੌਜੀ ਨਾਕੇ ’ਤੇ ਹਮਲਾ
ਜੰਮੂ : ਅੱਤਵਾਦੀਆਂ ਨੇ ਤੜਕੇ 3 ਵਜੇ ਰਾਜੌਰੀ ਜ਼ਿਲੇ੍ਹ ਦੇ ਪਿੰਡ ਗੁੰਡਾ ਖਵਾਸ ਵਿਚ ਗ੍ਰਾਮ ਰੱਖਿਆ ਕਮੇਟੀ (ਵੀ ਡੀ ਸੀ) ਦੇ ਮੈਂਬਰ ਸ਼ੌਰਿਆ ਚੱਕਰ ਐਵਾਰਡੀ ਪਰਸ਼ੋਤਮ ਕੁਮਾਰ ਦੇ ਘਰ ਨੇੜੇ ਫੌਜ ਦੇ ਨਵੇਂ ਬਣਾਏ ਗਏ ਨਾਕੇ ’ਤੇ ਹਮਲਾ ਕਰਕੇ ਜਵਾਨ ਨੂੰ ਜ਼ਖਮੀ ਕਰ ਦਿੱਤਾ ਜਦਕਿ ਇਕ ਗਾਂ ਦੀ ਵੀ ਮੌਤ ਹੋ ਗਈ। ਪਰਸ਼ੋਤਮ ਕੁਮਾਰ ਨੂੰ ਹਾਲ ਹੀ ’ਚ ਕਾਲਾਕੋਟ ਖੇਤਰ ’ਚ ਇੱਕ ਅੱਤਵਾਦੀ ਨੂੰ ਮਾਰਨ ’ਚ ਮਦਦ ਕਰਨ ਲਈ ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।
ਲਖੀਮਪੁਰ ਖੀਰੀ ਕੇਸ ’ਚ ਅਸ਼ੀਸ਼ ਮਿਸ਼ਰਾ ਦੀ ਪੱਕੀ ਜ਼ਮਾਨਤ
ਨਵੀਂ ਦਿੱਲੀ : ਸੁਪੀਰਮ ਕੋਰਟ ਨੇ ਸੋਮਵਾਰ ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ 2021 ਦੇ ਲਖੀਮਪੁਰ ਖੀਰੀ ਹਿੰਸਾ ਨਾਲ ਸੰਬੰਧਤ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਇਸ ਘਟਨਾ ਦੌਰਾਨ ਚਾਰ ਕਿਸਾਨਾਂ ਸਣੇ ਅੱਠ ਵਿਅਕਤੀਆਂ ਦੀ ਮੌਤ ਹੋਈ ਸੀ।
ਜਸਟਿਸ ਸੂਰੀਆ ਕਾਂਤ ਅਤੇ ਉਜਲ ਭੂਯਾਨ ਦੀ ਬੈਂਚ ਨੇ ਇਸ ਤੱਥ ਦਾ ਨੋਟਿਸ ਲੈਂਦਿਆਂ ਕਿ ਹੁਣ ਤੱਕ 117 ਵਿੱਚੋਂ ਸਿਰਫ ਸੱਤ ਗਵਾਹਾਂ ਨਾਲ ਹੀ ਜਿਰ੍ਹਾ ਹੋਈ ਹੈ, ਹੇਠਲੀ ਅਦਾਲਤ ਨੂੰ ਕਾਰਵਾਈ ਨੂੰ ਤੇਜ਼ ਕਰਨ ਲਈ ਕਿਹਾ ਹੈ।
ਨੇਮ ਪਲੇਟਾਂ ਲਾਉਣ ਦੇ ਹੁਕਮਾਂ ’ਤੇ ਅੰਤਰਮ ਰੋਕ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਕਾਂਵੜ ਯਾਤਰਾ ਦੇ ਰੂਟ ’ਚ ਪੈਂਦੇ ਢਾਬਿਆਂ, ਹੋਟਲਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਨਾਂਅ ਪ੍ਰਦਰਸ਼ਤ ਕੀਤੇ ਜਾਣ ਦੀ ਹਦਾਇਤ ਸੰਬੰਧੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰ ਦੇ ਹੁਕਮਾਂ ਖਿਲਾਫ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਅੰਤਰਮ ਰੋਕ ਲਗਾ ਦਿੱਤੀ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਐੱਸ ਵੀ ਐੱਨ ਭੱਟੀ ਦੀ ਬੈਂਚ ਨੇ ਹਦਾਇਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਜਵਾਬ ਮੰਗਦਿਆਂ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਬੈਂਚ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਆਪਣੇ ਨਾਂਅ ਦੱਸਣ ਦੀ ਲੋੜ ਨਹੀਂ ਹੈ। ਉਹ ਸਿਰਫ ਇਹ ਦੱਸ ਸਕਦੇ ਹਨ ਕਿ ਉਨ੍ਹਾਂ ਕੋਲ ਕਿਹੜੀਆਂ ਅਤੇ ਕਿਹੋ ਜਿਹੀਆਂ ਖਾਣ-ਪੀਣ ਦੀਆਂ ਵਸਤੂਆਂ ਮੌਜੂਦ ਹਨ। ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।

Related Articles

LEAVE A REPLY

Please enter your comment!
Please enter your name here

Latest Articles