ਅੱਤਵਾਦੀਆਂ ਦੀ ਵੀਡੀਓ ਸਾਂਝੀ ਕਰਨ ਖਿਲਾਫ ਚਿਤਾਵਨੀ

0
118

ਸ੍ਰੀਨਗਰ : ਜੰਮੂ-ਕਸ਼ਮੀਰ ਪੁਲਸ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅੱਤਵਾਦੀਆਂ ਵੱਲੋਂ ਸੋਸ਼ਲ ਮੀਡੀਆ, ਵੈੱਬਸਾਈਟ ’ਤੇ ਜਾਰੀ ਕੋਈ ਵੀ ਵੀਡੀਓ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੈਸ਼ ਵੱਲੋਂ ਬਾਲੀਵੁੱਡ ਫ਼ਿਲਮ ‘ਫੈਂਟਮ’ ਅਤੇ ਅਦਾਕਾਰ ਸੈਫ ਅਲੀ ਖਾਨ ਦੀ ਫੋਟੋ ਨਾਲ ਜਾਰੀ 5.55 ਮਿੰਟ ਦੇ ਇਕ ਵੀਡੀਓ ਨੂੰ ਦੁਸ਼ਮਣਾਂ ਵੱਲੋਂ ਸੋਮਵਾਰ ਦੁਪਹਿਰ 2 ਵਜੇ ਸਾਂਝਾ ਕੀਤਾ ਗਿਆ। ਪੁਲਸ ਪ੍ਰਸ਼ਾਸਨ ਨੇ ਇਸ ਵੀਡੀਓ ਨੂੰ ਅੱਗੇ ਨਾ ਸਾਂਝਾ ਕਰਨ ਅਤੇ ਇਸ ਦੀ ਸੂਚਨਾ ਦੇਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਨੂੰ ਵੀਡੀਓ ਪ੍ਰਾਪਤ ਹੋਣ ’ਤੇ ਆਪਣੇ ਸੁਪਰਵਾਈਜ਼ਰ ਨੂੰ ਸੂਚਨਾ ਦੇਣ ਲਈ ਕਿਹਾ ਗਿਆ ਹੈ। ਪੁਲਸ ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸਥਿਤੀ ਵਿਚ ਇਸ ਵੀਡੀਓ ਨੂੰ ਅੱਗੇ ਭੇਜਣ ਤੋਂ ਰੋਕਿਆ ਜਾਵੇ।

LEAVE A REPLY

Please enter your comment!
Please enter your name here