25 C
Jalandhar
Sunday, September 8, 2024
spot_img

ਕੁਰਸੀ ਬਚਾਓ ਬਜਟ : ਰਾਹੁਲ

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਬਜਟ ਨੂੰ ‘ਕੁਰਸੀ ਬਚਾਓ’ ਬਜਟ ਕਰਾਰ ਦਿੰਦਿਆਂ ਕਿਹਾ ਕਿ ਬਜਟ ਹੋਰਨਾਂ ਰਾਜਾਂ ਦੀ ਕੀਮਤ ’ਤੇ ਸਰਕਾਰ ਦੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਹੈ। ਬਜਟ ਨਾਲ ਅਡਾਨੀ-ਅੰਬਾਨੀ ਨੂੰ ਫਾਇਦਾ ਹੋਵੇਗਾ ਅਤੇ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਮਿਲੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਕਲ ਬਜਟ ਵੀ ਕਾਂਗਰਸ ਦੇ ਇਨਸਾਫ ਏਜੰਡੇ ਦੀ ਸਹੀ ਨਕਲ ਨਹੀਂ ਕਰ ਸਕਿਆ।
ਸਿਹਤ ਬਜਟ ਬੇਰਹਿਮ ਮਜ਼ਾਕ : ਡਾ. ਮਿੱਤਰਾ
ਲੁਧਿਆਣਾ (ਐੱਮ ਐੱਸ ਭਾਟੀਆ)-ਕੇਂਦਰੀ ਬਜਟ ’ਚ ਸ਼ਾਮਲ ਸਿਹਤ ਬਜਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਡਾਕਟਰ ਅਰੁਣ ਮਿੱਤਰਾ ਪ੍ਰਧਾਨ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈੱਲਪਮੈਂਟ (ਆਈ ਡੀ ਪੀ ਡੀ) ਨੇ ਕਿਹਾ ਕਿ ਬਜਟ ਸਿਹਤ ਲਈ ਅਲਾਟਮੈਂਟ ਲੋਕਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਹੁਤ ਦੂਰ ਹੈ। 48.21 ਲੱਖ ਕਰੋੜ ਰੁਪਏ ਦੇ ਕੁੱਲ ਬਜਟ ਵਿੱਚੋਂ ਸਿਹਤ ਲਈ ਸਿਰਫ਼ 89287 ਕਰੋੜ ਰੁਪਏ ਦੀ ਵੰਡ ਹੈ। ਇਸ ਦਾ ਮਤਲਬ ਹੈ ਕਿ ਸਿਹਤ ਲਈ ਕੁੱਲ ਬਜਟ ਦਾ ਸਿਰਫ਼ 1.8 ਫੀਸਦੀ ਹੀ ਰੱਖਿਆ ਗਿਆ ਹੈ। ਜੇਕਰ 140 ਕਰੋੜ ਦੀ ਆਬਾਦੀ ਲਈ ਕੁੱਲ ਬਜਟ ਦੀ ਗਣਨਾ ਕਰੀਏ ਤਾਂ ਇਹ ਪ੍ਰਤੀ ਵਿਅਕਤੀ ਸਿਰਫ 638 ਰੁਪਏ ਬਣਦੀ ਹੈ। ਇਹ ਲੋਕਾਂ ਨਾਲ ਇੱਕ ਬੇਰਹਿਮ ਮਜ਼ਾਕ ਹੈ, ਕਿਉਕਿ ਅਸੀਂ ਸਿਹਤ ਸੂਚਕਾਂ ਵਿੱਚ ਸਭ ਤੋਂ ਘੱਟ ਹਾਂ ਅਤੇ ਸਾਡੇ ਜਨਤਕ ਸਿਹਤ ਖਰਚੇ ਵੀ ਵਿਸ਼ਵ ਵਿੱਚ ਸਭ ਤੋਂ ਘੱਟ ਹਨ। ਡਾ: ਸ਼ਕੀਲ ਉਰ ਰਹਿਮਾਨ ਜਨਰਲ ਸਕੱਤਰ ਆਈ ਡੀ ਪੀ ਡੀ ਨੇ ਕਿਹਾ ਕਿ ਸਰਕਾਰ ਦਾ ਇਹ ਦਾਅਵਾ ਕਿ ਉਨ੍ਹਾਂ ਸਿਹਤ ਬਜਟ ਵਿੱਚ 13 ਫੀਸਦੀ ਦਾ ਵਾਧਾ ਕੀਤਾ ਹੈ, ਝੂਠ ਦਾ ਪੁਲੰਦਾ ਹੈ। ਸਿਹਤ ਲਈ ਪਿਛਲੇ ਸਾਲ ਬਜਟ ਅਲਾਟਮੈਂਟ 88956 ਕਰੋੜ ਰੁਪਏ ਸੀ, ਜੋ ਬਾਅਦ ਵਿੱਚ ਸੋਧ ਕੇ 79221 ਕਰੋੜ ਰੁਪਏ ਕਰ ਦਿੱਤੀ ਗਈ। ਉਹ ਸੋਧੇ ਬਜਟ ਤੋਂ ਵਾਧੇ ਦੀ ਗਣਨਾ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਸਿਹਤ ਲਈ ਅਲਾਟਮੈਂਟ ਨੂੰ ਘਟਾਉਣ ਲਈ ਇਸ ਸੋਧ ਦੀ ਕਿਸੇ ਤਰੀਕ ਦਾ ਜ਼ਿਕਰ ਨਹੀਂ ਕੀਤਾ। ਪਿਛਲੇ ਤਜਰਬੇ ਨੂੰ ਦੇਖਦਿਆਂ ਪੂਰੀ ਸੰਭਾਵਨਾ ਹੈ ਕਿ ਇਸ ਸਾਲ ਵੀ ਬਜਟ ਸੋਧ ਤੋਂ ਬਾਅਦ ਘਟਾਇਆ ਜਾਵੇਗਾ। ਹਰ ਸਾਲ ਸਿਹਤ ’ਤੇ ਜੇਬ ਤੋਂ ਖਰਚ ਹੋਣ ਕਾਰਨ ਪਹਿਲਾਂ ਹੀ 5.5 ਕਰੋੜ ਲੋਕ ਗਰੀਬੀ ਵੱਲ ਧੱਕੇ ਜਾ ਰਹੇ ਹਨ। ਇਹ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਪੂਰੀ ਉਦਾਸੀਨਤਾ ਨੂੰ ਦਰਸਾਉਦਾ ਹੈ ਅਤੇ ਸਿਹਤ ਸੰਭਾਲ ਦੇ ਹੋਰ ਨਿਗਮੀਕਰਨ ਵੱਲ ਧੱਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles