ਨੈੱਟਫਲਿਕਸ ਦੇ ਅਧਿਕਾਰੀ ਤਲਬ

0
147

ਨਵੀਂ ਦਿੱਲੀ : ਕੌਮੀ ਬਾਲ ਕਮਿਸ਼ਨ ਨੇ ਨੈੱਟਫਲਿਕਸ ਵੱਲੋਂ ਆਪਣੇ ਪਲੇਟਫਾਰਮ ’ਤੇ ਨਾਬਾਲਗਾਂ ਨੂੰ ਕਥਿਤ ਅਸ਼ਲੀਲ ਸਮਗਰੀ ਦਿਖਾਉਣ ਦੇ ਦੋਸ਼ ਤਹਿਤ ਇਸ ਦੇ ਅਧਿਕਾਰੀਆਂ ਨੂੰ ਅਗਲੇ ਸੋਮਵਾਰ ਨੂੰ ਤਲਬ ਕੀਤਾ ਹੈ। ਇਸ ਮਾਮਲੇ ’ਤੇ ਨੈੱਟਫਲਿਕਸ ਤੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਮਿਲੀ। ਕਮਿਸ਼ਨ ਨੇ ਨੈੱਟਫਲਿਕਸ ਦੇ ਅਧਿਕਾਰੀਆਂ ਨੂੰ ਲਿੱਖੇ ਪੱਤਰ ਵਿਚ ਕਿਹਾ ਹੈ ਕਿ ਇਹ ਪੋਕਸੋ ਐਕਟ-2012 ਦੀ ਉਲੰਘਣਾ ਹੈ। ਉਸ ਨੇ ਇਸੇ ਮਾਮਲੇ ’ਤੇ ਜੂਨ ਦੇ ਸ਼ੁਰੂ ’ਚ ਵੀ ਨੈੱਟਫਲਿਕਸ ਨੂੰ ਲਿਖਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਹੁਣ ਕਮਿਸ਼ਨ ਨੇ ਐਕਟ 2005 ਦੀ ਧਾਰਾ 14 ਤਹਿਤ ਪੇਸ਼ ਹੋਣ ਲਈ ਕਿਹਾ ਹੈ।

LEAVE A REPLY

Please enter your comment!
Please enter your name here