ਪੋਲੀਗ੍ਰਾਫ ਟੈਸਟ ਤੋਂ ਇਨਕਾਰ

0
140

ਲਾਹੌਰ : ਪਾਕਿਸਤਾਨ ਦੇ ਜੇਲ੍ਹਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਹੌਰ ਪੁਲਸ ਵੱਲੋਂ ਦੰਗਿਆਂ ਸੰਬੰਧੀ ਕੀਤੀ ਜਾ ਰਹੀ ਜਾਂਚ ਦੇ ਹਿੱਸੇ ਵਜੋਂ ਪੋਲੀਗ੍ਰਾਫ ਅਤੇ ਵਾਇਸ ਮੈਚਿੰਗ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। 71 ਸਾਲਾ ਇਮਰਾਨ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ 12 ਮੈਂਬਰੀ ਫੋਰੈਂਸਿਕ ਟੀਮ ਅਡਿਆਲਾ ਜੇਲ੍ਹ ਪਹੁੰਚੀ ਸੀ। ਇਮਰਾਨ ਨੇ 15 ਮਿੰਟ ਤੱਕ ਪੁਲਸ ਦੇ ਸਵਾਲਾਂ ਦੇ ਜਵਾਬ ਦਿੱਤੇ, ਪਰ ਪੋਲੀਗ੍ਰਾਫ ਟੈਸਟ ਅਤੇ ਹੋਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

LEAVE A REPLY

Please enter your comment!
Please enter your name here