ਪੈਰਿਸ : ਭਾਰਤ ਉਲੰਪਿਕ ਦੇ ਮਹਿਲਾ ਤੀਰਅੰਦਾਜ਼ੀ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪੁੱਜ ਗਿਆ, ਜਦੋਂ ਅੰਕਿਤਾ ਭਗਤ, ਭਜਨ ਕੌਰ ਅਤੇ ਦੀਪਿਕਾ ਕੁਮਾਰੀ ਦੀ ਤਿਕੜੀ ਰੈਂਕਿੰਗ ਰਾਊਂਡ ਈਵੈਂਟ ’ਚ ਚੌਥੇ ਸਥਾਨ ’ਤੇ ਰਹੀ। ਅੰਕਿਤਾ ਸੀਜ਼ਨ ਦੇ ਸਭ ਤੋਂ ਵਧੀਆ 666 ਦੇ ਸਕੋਰ ਨਾਲ 11ਵੇਂ, ਭਜਨ ਕੌਰ 659 ਨਾਲ 22ਵੇਂ ਤੇੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ ’ਤੇ ਰਹੀ। ਟੀਮ ਇੰਡੀਆ ਨੇ 1983 ਅੰਕ ਬਣਾਏ। ਕੋਰੀਆ 2046 ਅੰਕਾਂ ਨਾਲ ਸਿਖਰ ’ਤੇ ਰਿਹਾ, ਜਦਕਿ ਚੀਨ ਅਤੇ ਮੈਕਸੀਕੋ ਕ੍ਰਮਵਾਰ 1996 ਅਤੇ 1986 ਅੰਕਾਂ ਨਾਲ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।





