ਅਨੰਤਨਾਗ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਪਰਵਾਰ ਦੇ ਅੱਠ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਲੋਕ ਕਿਸ਼ਤਵਾੜ ਦੇ ਰਹਿਣ ਵਾਲੇ ਸਨ।ਪੁਲਸ ਨੇ ਕਿਹਾਸੂਮੋ ਜੰਮੂ ਖੇਤਰ ਤੋਂ ਕਿਸ਼ਤਵਾੜ ਵੱਲ ਜਾ ਰਹੀ ਸੀ ਅਤੇ ਡਕਸੁਮ ਦੇ ਕੋਲ ਕੰਟਰੋਲ ਖੋ ਕੇ ਖੱਡ ’ਚ ਜਾ ਡਿੱਗੀ। ਇਸ ’ਚ ਪੰਜ ਬੱਚੇ, ਦੋ ਔਰਤਾਂ ਅਤੇ ਇੱਕ ਮਰਦ ਪੁਲਸ ਮੁਲਾਜ਼ਮ ਦੀ ਜਾਨ ਚਲੀ ਗਈ। ਪੁਲਸ ਨੇ ਮੌਕੇ ’ਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਲਿਆ। ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਕਿ ਡਰਾਇਵਰ ਦੇ ਕੰਟਰੋਲ ਗੁਆ ਦੇਣ ਕਾਰਨ ਇਹ ਹਾਦਸਾ ਹੋਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਰਤਕ ਪੁਲਸ ਮੁਲਾਜ਼ਮ ਇਮਤਿਆਜ਼ ਅਹਿਮਦ ਆਪਣੇ ਪੰਜ ਬੱਚਿਆਂ ਅਤੇ ਦੋ ਔਰਤਾਂ ਨਾਲ ਕਾਰ ’ਚ ਸਵਾਰ ਸੀ। ਕਿਸ਼ਤਵਾੜ-ਅਨੰਤਨਾਗ ਰੋਡ ’ਤੇ ਅਰਾਸ਼ਨ ਦੇ ਕੋਲ ਇਹ ਹਾਦਸਾ ਹੋਇਆ।
ਭਾਰੀ ਮੀਂਹ ਨਾਲ ਚਾਰ ਮੰਜ਼ਲਾ ਇਮਾਰਤ ਡਿੱਗੀ
ਮੁੰਬਈ : ਮਹਾਰਾਸ਼ਟਰ ’ਚ ਨਵੀਂ ਮੁੰਬਈ ਦੇ ਬੇਲਾਪੁਰ ਇਲਾਕੇ ’ਚ ਸ਼ਨੀਵਾਰ ਸਵੇਰੇ ਚਾਰ ਮੰਜ਼ਲਾ ਇੱਕ ਇਮਾਰਤ ਭਾਰੀ ਮੀਂਹ ਕਾਰਨ ਡਿੱਗ ਗਈ ਇਸ ਘਟਨਾ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।ਸ਼ਾਹਬਾਜ਼ ਪਿੰਡ ’ਚ ਤੜਕੇ 4.50 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਮਲਬੇ ਹੇਠਿਓਂ ਜਿਊਂਦਾ ਕੱਢ ਲਿਆ ਗਿਆ। ਮਿ੍ਰਤਕਾਂ ਦੀ ਪਛਾਣ ਮੁਹੰਮਦ ਮਿਰਾਜ ਅਲਤਾਫ ਹੁਸੈਨ (30), ਮਿਰਾਜ ਸੈਫ ਅੰਸਾਰੀ (24) ਅਤੇ ਸਾਫੀਕ ਅਹਿਮਦ ਰਹਿਮਤ ਅਲੀ ਅੰਸਾਰੀ (28) ਵਜੋਂ ਹੋਈ ਹੈ।ਇਸ ਦੌਰਾਨ ਦੋ ਵਿਅਕਤੀਆਂ ਲਾਲ ਮੁਹੰਮਦ (22) ਅਤੇ ਰੁਖਸਾਨਾ (21) ਨੂੰ ਮਲਬੇ ਹੇਠਿਓਂ ਜਿਊਂਦਾ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਸ਼ਾਹਬਾਜ਼ ਪਿੰਡ ’ਚ ਹੋਇਆ। ਉਨ੍ਹਾਂ ਦੱਸਿਆ ਕਿ ਐੱਨ ਡੀ ਆਰ ਐੱਫ ਅਤੇ ਨਵੀਂ ਮੁੰਬਈ ਨਗਰ ਨਿਗਮ ਦੇ ਫਾਇਰ ਬਿ੍ਰਗੇਡ ਮੁਲਾਜ਼ਮਾਂ ਨੇ ਇਮਾਰਤ ਡਿੱਗਣ ਤੋਂ ਬਾਅਦ ਇਸ ਦੇ ਮਲਬੇ ’ਚ ਫਸੇ ਦੋ ਨੂੰ ਬਚਾਅ ਲਿਆ।
ਲੜਕੀ ਦੀ ਹੱਤਿਆ ਕਰਨ ਵਾਲਾ ਐੱਮ ਪੀ ਤੋਂ ਗਿ੍ਰਫ਼ਤਾਰ
ਭੋਪਾਲ : ਬੈਂਗਲੁਰੂ ਦੇ ਕੋਰਮੰਗਲਾ ’ਚ ਪੇਇੰਗ ਗੈੱਸਟ ਦੇ ਰੂਪ ’ਚ ਰਹਿ ਰਹੀ ਬਿਹਾਰ ਦੀ ਇੱਕ ਮਹਿਲਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨੂੰ ਸ਼ਨੀਵਾਰ ਮੱਧ ਪ੍ਰਦੇਸ਼ ਤੋਂ ਗਿ੍ਰਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਭਿਸ਼ੇਕ ਦੇ ਰੂਪ ’ਚ ਹੋਈ ਹੈ। ਉਕਤ ਘਟਨਾ ਦਾ ਇੱਕ ਸੀ ਸੀ ਟੀ ਵੀ ਕੈਮਰਾ ਫੁਟੇਜ਼ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ। ਪੁਲਸ ਮੁਤਾਬਕ ਹਮਲਾਵਰ ਨੇ 23 ਜੁਲਾਈ ਦੀ ਰਾਤ ਨੂੰ 24 ਸਾਲਾ �ਿਤੀ ਕੁਮਾਰੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਮੰਗਲਵਾਰ ਰਾਤ 11.30 ਵਜੇ ਵੀ ਆਰ ਲੇਆਊਟ ਸਥਿਤ ਪੀਜੀ ਹੋਸਟਲ ’ਚ ਗਿਆ ਅਤੇ ਤੀਜੀ ਮੰਜ਼ਲ ’ਤੇ ਸਥਿਤ �ਿਤੀ ਦੇ ਕਮਰੇ ’ਚ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ, ਜਿਸ ਨਾਲ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਓਡੀਸ਼ਾ ਤੋਂ ਬੀ ਐੱਸ ਐੱਫ ਦੀਆਂ ਦੋ ਬਟਾਲੀਅਨਾਂ ਜੰਮੂ ਰਵਾਨਾ
ਨਵੀਂ ਦਿੱਲੀ : ਸਰਕਾਰ ਨੇ ਓਡੀਸ਼ਾ ਤੋਂ 2,000 ਤੋਂ ਵੱਧ ਸੈਨਿਕਾਂ ਵਾਲੀ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੀਆਂ ਦੋ ਬਟਾਲੀਅਨਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਅੱਤਵਾਦ ਪ੍ਰਭਾਵਤ ਜੰਮੂ ਖੇਤਰ ’ਚ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਉੱਥੇ ਸੁਰੱਖਿਆ ਵਧਾਈ ਜਾ ਸਕੇ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।ਜੰਮੂ ਖੇਤਰ ਵਿੱਚ ਹਾਲ ’ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਦੋਵਾਂ ਇਕਾਈਆਂ ਨੂੰ ਨਕਸਲ ਵਿਰੋਧੀ ਮੁਹਿੰਮ ਗਰਿੱਡ ਤੋਂ ਤੁਰੰਤ ਜੰਮੂ ਭੇਜਣ ਦਾ ਫੈਸਲਾ ਲਿਆ ਗਿਆ ਹੈ।