ਮੁੰਬਈ : ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਿ੍ਰਸ਼ਟਾਚਾਰ ਦੇ ਸਰਗਨਾ ਵਾਲੇ ਬਿਆਨ ’ਤੇ ਸ਼ਰਦ ਪਵਾਰ ਨੇ ਸ਼ਨੀਵਾਰ ਪਲਟਵਾਰ ਕੀਤਾ। ਸ਼ਰਦ ਪਵਾਰ ਨੇ ਕਿਹਾਕੁਝ ਦਿਨ ਪਹਿਲਾ ਗ੍ਰਹਿ ਮੰਤਰੀ ਨੇ ਮੇਰੇ ’ਤੇ ਹਮਲਾ ਕੀਤਾ ਅਤੇ ਕੁਝ ਗੱਲਾਂ ਕਹੀਆਂ ਸਨ। ਉਨ੍ਹਾ ਨੂੰ ਮੈਂ ਯਾਦ ਦਿਵਾ ਦੀਆਂ ਕਿ ਅੱਜ ਜੋ ਆਦਮੀ ਦੇਸ਼ ਦਾ ਗ੍ਰਹਿ ਮੰਤਰੀ ਹੈ, ਉਹ ਇਸ ਤਰ੍ਹਾਂ ਦਾ ਵਿਅਕਤੀ ਹੈ, ਜਿਸ ਨੇ ਗੁਜਰਾਤ ਦੇ ਕਾਨੂੰਨ ਦਾ ਦੁਰਉਪਯੋਗ ਕੀਤਾ। ਇਸ ਲਈ ਸੁਪਰੀਮ ਕੋਰਟ ਨੇ ਉਸ ਨੂੰ ਤੜੀਪਾਰ (ਸੂਬੇ ਤੋਂ ਬਾਹਰ) ਕਰ ਦਿੱਤਾ ਸੀ। ਅਮਿਤ ਸ਼ਾਹ ਨੂੰ 2010 ’ਚ ਸੋਹਰਾਬੂਦੀਨ ਸ਼ੇਖ ਫਰਜੀ ਮੁਕਾਬਲੇ ਮਾਮਲੇ ’ਚ ਦੋ ਸਾਲ ਲਈ ਸੂਬੇ ਤੋਂ ਬਾਹਰ ਕਰ ਦਿੱਤਾ ਸੀ। ਬਾਅਦ ’ਚ ਉਨ੍ਹਾ ਨੂੰ 2014 ’ਚ ਇਸ ਮਾਮਲੇ ’ਚ ਬਰੀ ਕਰ ਦਿੱਤਾ। ਪਵਾਰ ਨੇ ਇਸ ਨੂੰ ਲੈ ਕੇ ਸ਼ਾਹ ’ਤੇ ਟਿੱਪਣੀ ਕੀਤੀ।
ਪਵਾਰ ਨੇ ਕਿਹਾਜਿਸ ਨੂੰ ਸੂਬੇ ’ਚੋਂ ਕੱਢ ਦਿੱਤਾ ਗਿਆ, ਉਹ ਅੱਜ ਗ੍ਰਹਿ ਮੰਤਰੀ ਹੈ, ਇਸ ਲਈ ਸਾਨੂੰ ਇਹ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ, ਜਿਨ੍ਹਾਂ ਦੇ ਹੱਥਾਂ ’ਚ ਇਹ ਦੇਸ਼ ਹੈ, ਉਹ ਲੋਕ ਕਿਸ ਤਰ੍ਹਾਂ ਗਲਤ ਰਸਤੇ ’ਤੇ ਜਾ ਰਹੇ ਹਾਂ, ਸਾਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਮੈਨੂੰ 100 ਫੀਸਦੀ ਵਿਸ਼ਵਾਸ ਹੈ ਕਿ ਉਹ ਦੇਸ਼ ਨੂੰ ਗਲਤ ਰਸਤੇ ’ਤੇ ਲੈ ਜਾਣਗੇ।