ਫਰਾਂਸ : ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਪੁਰਸ਼ ਸਿੰਗਲ ਸਕਲ ਈਵੈਂਟ ਦੀ ਹੀਟ (ਸ਼ੁਰੂਆਤੀ ਦੌੜ) ’ਚ ਚੌਥੇ ਸਥਾਨ ’ਤੇ ਰਿਹਾ, ਜਿਸ ਉਪਰੰਤ ਇਹ ਖਿਡਾਰੀ ਹੁਣ ਰੈਪੇਚੇਜ ’ਚ ਹਿੱਸਾ ਲਵੇਗਾ। 25 ਸਾਲਾ ਬਲਰਾਜ ਨੇ 7.11 ਮਿੰਟ ਦਾ ਸਮਾਂ ਲਿਆ। ਰੈਪੇਚੇਜ ਦੇ ਜ਼ਰੀਏ ਬਲਰਾਜ ਨੂੰ ਸੈਮੀਫਾਈਨਲ ਜਾਂ ਫਾਈਨਲ ’ਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਬਲਰਾਜ ਚੀਨ ਵਿੱਚ 2022 ਏਸ਼ੀਅਨ ਖੇਡਾਂ ਦੌਰਾਨ ਚੌਥੇ ਸਥਾਨ ’ਤੇ ਰਿਹਾ ਸੀ ਅਤੇ ਦੱਖਣੀ ਕੋਰੀਆ ’ਚ ਏਸ਼ੀਅਨ ਅਤੇ ਓਸ਼ੀਆਨਾ ਓਲੰਪਿਕ ਕੁਆਲੀਫਿਕੇਸ਼ਨ ਰੈਗਟਾ ’ਚ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ।