24.3 C
Jalandhar
Thursday, March 28, 2024
spot_img

ਲਖੀਮਪੁਰ ਖੀਰੀ ਧਰਨੇ ‘ਚ ਪੰਜਾਬ ਤੋਂ ਵੱਡੀ ਗਿਣਤੀ ‘ਚ ਹੋਵੇਗੀ ਸ਼ਮੂਲੀਅਤ : ਨਿਹਾਲਗੜ੍ਹ

ਲੁਧਿਆਣਾ/ਦੋਰਾਹਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ, ਹਰਮਿੰਦਰ ਸੇਠ)-ਕੁੱਲ ਹਿੰਦ ਕਿਸਾਨ ਸਭਾ ਪੰਜਾਬ (ਅਜੈ ਭਵਨ) ਦੀ ਸੂਬਾ ਕਮੇਟੀ ਦੀ ਮੀਟਿੰਗ ਬੁੱਧਵਾਰ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦਿਆਂ ਨੂੰ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਵਿਖੇ 17 ਅਗਸਤ ਤੋਂ 75 ਘੰਟੇ ਦੇ ਧਰਨੇ ਅੰਦਰ ਪੰਜਾਬ ਅੰਦਰੋਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਜ਼ਿਲਿ੍ਹਆਂ ਦੇ ਸਾਥੀਆਂ ਦੀਆਂ ਡਿਊਟੀਆਂ ਲਾਈਆਂ | ਇਸ ਦੇ ਨਾਲ ਹੀ ਵੱਖ-ਵੱਖ ਜ਼ਿਲਿ੍ਹਆਂ ਦੇ ਸਾਥੀਆਂ ਵੱਲੋਂ ਪਿਛਲੇ ਦਿਨੀਂ ਸਫਲ ਰੇਲ ਰੋਕੋ ਪ੍ਰੋਗਰਾਮ ਵਿੱਚ ਪੰਜਾਬ ਭਰ ਵਿੱਚੋਂ ਮਿਲੇ ਹੁੰਗਾਰੇ ਸੰਬੰਧੀ ਰਿਪੋਰਟ ਕਰਦਿਆਂ ਕਿਹਾ ਕਿ ਇਸ ਨੇ ਕਿਸਾਨ ਅੰਦੋਲਨ ਅੰਦਰ ਨਵੀਂ ਰੂਹ ਫੂਕ ਦਿੱਤੀ ਹੈ | ਇਸੇ ਤਰਾਂ 7 ਅਗਸਤ ਤੋਂ 14 ਅਗਸਤ ਤੱਕ ਅਗਨੀਪੱਥ ਦੀ ਯੋਜਨਾ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨਾਲ ਮਿਲ ਕਿ ਜ਼ਿਲਿ੍ਹਆਂ ਅੰਦਰ ਕਨਵੈਨਸ਼ਨਾਂ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਦੀ ਅਪੀਲ ਕੀਤੀ |
ਜਥੇਬੰਦੀ ਦੀ ਮਜ਼ਬੂਤੀ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਕੇ ਇਸ ਦੀਆਂ ਚੋਣਾਂ ਸੰਬੰਧੀ ਰਣਨੀਤੀ ਤੈਅ ਕੀਤੀ ਗਈ | ਮੀਟਿੰਗ ਅੰਦਰ ਪੰਜਾਬ ਭਰ ਵਿੱਚੋਂ ਜਥੇਬੰਦੀ ਦੇ ਆਗੂਆਂ ਨੇ ਹਿੱਸਾ ਲਿਆ |
ਮੀਟਿੰਗ ਨੂੰ ਸੂਰਤ ਸਿੰਘ ਧਰਮਕੋਟ, ਲਖਬੀਰ ਸਿੰਘ ਨਿਜ਼ਾਮਪੁਰ, ਕੁਲਦੀਪ ਸਿੰਘ ਭੋਲਾ, ਸੁਖਜਿੰਦਰ ਸਿੰਘ ਮਹੇਸਰੀ, ਹਰਦਿਆਲ ਸਿੰਘ ਘਾਲੀ, ਕੁਲਵੰਤ ਸਿੰਘ ਮੌਲਵੀਵਾਲ, ਚਮਕੌਰ ਸਿੰਘ ਬਰਮੀ, ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਜਸਵੀਰ ਸਿੰਘ ਝੱਜ ਲੁਧਿਆਣਾ, ਮਹਾਂਵੀਰ ਸਿੰਘ ਪੱਟੀ, ਗੁਰਜੀਤ ਸਿੰਘ ਫਿਰੋਜ਼ਪੁਰ, ਸੁਤੰਤਰ ਕੁਮਾਰ ਨਵਾਂ ਸ਼ਹਿਰ, ਤਰਲੋਕ ਸਿੰਘ ਪਧਿਆਣਾ, ਸੁਰਿੰਦਰ ਸਿੰਘ ਢੰਡੀਆਂ, ਐਡਵੋਕੇਟ ਜਸਪਾਲ ਸਿੰਘ ਦੱਪੜ, ਜੁਗਰਾਜ ਸਿੰਘ ਹੀਰਕੇ, ਦਲਜੀਤ ਸਿੰਘ ਮਾਨਸ਼ਾਈਆ ਆਦਿ ਨੇ ਸੰਬੋਧਨ ਕੀਤਾ | ਇਸ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨ ਆਗੂਆਂ ਨੇ ਲਖੀਮਪੁਰ ਖੀਰੀ ਵਿਖੇ 17 ਅਗਸਤ ਤੋਂ 75 ਘੰਟੇ ਦੇ ਧਰਨੇ ਅੰਦਰ ਪੰਜਾਬ ਵਿਚੋਂ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਹਮਾਇਤ ਦਾ ਭਰੋਸਾ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles