2020 ਦੇ ਦਿੱਲੀ ਦੰਗਿਆਂ ਦੇ 6 ਮੁਲਜ਼ਮ ਬਰੀ

0
121

ਨਵੀਂ ਦਿੱਲੀ : ਐਡੀਸ਼ਨਲ ਸੈਸ਼ਨ ਜੱਜ ਪੁਲਸਤਯ ਪ੍ਰਮਾਚਲਾ ਨੇ 2020 ’ਚ ਉੱਤਰ-ਪੂਰਬੀ ਦਿੱਲੀ ’ਚ ਭੜਕੇ ਫਿਰਕੂ ਦੰਗਿਆਂ ਦੌਰਾਨ ਹੋਈ ਅਗਜ਼ਨੀ, ਦੰਗਾ ਤੇ ਚੋਰੀ ਦੇ ਕਥਿਤ ਦੋਸ਼ੀ ਛੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ਾਂ ਮੁਤਾਬਕ ਇਨ੍ਹਾਂ ਛੇਆਂ ਨੇ 25 ਫਰਵਰੀ 2020 ਨੂੰ ਸ਼ਿਵ ਵਿਹਾਰ ’ਚ ਇਕ ਘਰ ’ਚ ਲੁੱਟ-ਖੋਹ, ਭੰਨ-ਤੋੜ ਅਤੇ ਅਗਜ਼ਨੀ ਕੀਤੀ। ਬਾਅਦ ਵਿੱਚ ਇਕ ਕਲੀਨਿਕ ਨੂੰ ਅੱਗ ਲਾਉਣ ਦੀ ਸ਼ਿਕਾਇਤ ਨੂੰ ਵੀ ਇਸ ਮਾਮਲੇ ਨਾਲ ਜੋੜ ਦਿੱਤਾ ਗਿਆ। ਫਾਜ਼ਲ ਜੱਜ ਨੇ ਕਿਹਾ ਕਿ ਸਰਕਾਰੀ ਧਿਰ ਨੇ ਮੁਲਜ਼ਮਾਂ ਖਿਲਾਫ ਸਬੂਤ ਵਜੋਂ ਡਿਜੀਟਲ ਵੀਡੀਓ ਰਿਕਾਰਡਰ (ਡੀ ਵੀ ਆਰ) ਪੇਸ਼ ਕੀਤਾ ਸੀ। ਹਾਲਾਂਕਿ, ਵੀਡੀਓ ’ਚ ਦਿਖ ਰਹੇ ਕਿਸੇ ਵੀ ਮੁਲਜ਼ਮ ਦੀ ਪਛਾਣ ਕਰਨ ਲਈ ਕੋਈ ਗਵਾਹ ਨਹੀਂ ਹੈ। ਜਾਂਚ ਅਧਿਕਾਰੀ ਨੇ ਵਿਗਿਆਨਕ ਜਾਂਚ ਰਾਹੀਂ ਜਾਂ ਮੁਲਜ਼ਮਾਂ ਦੀ ਨਮੂਨਾ ਤਸਵੀਰ ਨਾਲ ਵੀਡੀਓ ਦਾ ਵਿਸ਼ਲੇਸ਼ਣ ਕਰ ਕੇ ਕਿਸੇ ਵੀ ਮੁਲਜ਼ਮ ਦੀ ਮੌਜੂਦਗੀ ਸਾਬਤ ਕਰਨ ਲਈ ਕੋਈ ਕਦਮ ਨਹੀਂ ਉਠਾਇਆ। ਇਸ ਤਰ੍ਹਾਂ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਮੁਲਜ਼ਮ ਉਨ੍ਹਾਂ ਵੀਡੀਓਜ਼ ’ਚ ਦਿਖ ਰਹੇ ਹਨ। ਅਦਾਲਤ ਨੇ ਹਾਸ਼ਿਮ ਅਲੀ, ਅਬੂ ਬਕਰ, ਮੁਹੰਮਦ ਅਜ਼ੀਜ਼, ਰਾਸ਼ਿਦ ਅਲੀ, ਨਜ਼ਮੂਦੀਨ ਅਤੇ ਮੁਹੰਮਦ ਦਾਨਿਸ਼ ਨੂੰ ਬਰੀ ਕਰ ਦਿੱਤਾ। ਕਰਾਵਲ ਨਗਰ ਥਾਣੇ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਸੀ।

LEAVE A REPLY

Please enter your comment!
Please enter your name here