ਮਹਿਲਾ ਐੱਸ ਐੱਚ ਓ ਦਾ ਕੰਨ ਵੱਢਿਆ

0
137

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ/ਕੰਵਲਜੀਤ ਸਿੰਘ)
ਥਾਣਾ ਵੇਰਕਾ ਦੀ ਅੱੈਸ ਐੱਚ ਓ ਅਮਨਜੀਤ ਕੌਰ ਦਾ ਇੱਕ ਬਦਮਾਸ਼ ਨੇ ਉਸ ਵੇਲੇ ਕੰਨ ਵੱਢ ਦਿੱਤਾ, ਜਦੋਂ ਉਹ ਇੱਕ ਝਗੜੇ ਨੂੰ ਲੈ ਕੇ ਮੌਕੇ ’ਤੇ ਪੁੱਜੀ। ਪੁਲਸ ਨੇ ਭਾਵੇਂ ਮੁਲਜ਼ਮ, ਜੋ ਕਿ ਭਾਰਤੀ ਸੈਨਾ ਦਾ ਜਵਾਨ ਦੱਸਿਆ ਜਾ ਰਿਹਾ ਹੈ, ਨੂੰ ਗਿ੍ਰਫਤਾਰ ਕਰ ਲਿਆ ਹੈ। ਫੱਟੜ ਪੁਲਸ ਅਧਿਕਾਰੀ ਇਸ ਵੇਲੇ ਪ੍ਰਾਈਵੇਟ ਹਸਪਤਾਲ ਜ਼ੇਰੇ ਇਲਾਜ ਹੈ।
ਕੜਾਹੇ ’ਚ ਡਿੱਗ ਕੇ ਝੁਲਸਿਆ
ਅੰਮਿ੍ਰਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ’ਚ ਸੇਵਾ ਨਿਭਾਅ ਰਿਹਾ ਗੁਰਦਾਸਪੁਰ ਦੇ ਪਿੰਡ ਲੇਹਲ ਧਾਰੀਵਾਲ ਦਾ 46 ਸਾਲਾ ਬਲਬੀਰ ਸਿੰਘ ਸ਼ੁੱਕਰਵਾਰ ਰਾਤ ਕੜਾਹੇ ’ਚ ਡਿੱਗ ਕੇ 70 ਫੀਸਦੀ ਤੱਕ ਝੁਲਸ ਗਿਆ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ।
ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੇ ’ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ ਕੀਤਾ ਜਾਂਦਾ ਹੈ। ਬਲਬੀਰ ਸਿੰਘ ਝੱਗ ਸਾਫ ਕਰ ਰਿਹਾ ਸੀ ਕਿ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੇ ’ਚ ਜਾ ਡਿੱਗਿਆ।

LEAVE A REPLY

Please enter your comment!
Please enter your name here