ਤਾਜ ਮਹਿਲ ’ਚ ਗੰਗਾ ਜਲ ਚੜ੍ਹਾਉਣ ਵਾਲੇ ਦੋ ਫੜੇ

0
159

ਆਗਰਾ : ਸਾਉਣ ਦੇ ਮਹੀਨੇ ਸ਼ਨੀਵਾਰ ਸਵੇਰੇ ਤਾਜ ਮਹਿਲ ’ਚ ਗੰਗਾ ਜਲ ਚੜ੍ਹਾਉਣ ਦੇ ਸੰਬੰਧ ਵਿਚ ਅਖਿਲ ਭਾਰਤ ਹਿੰਦੂ ਮਹਾਂ ਸਭਾ ਦੇ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਨ੍ਹਾਂ ਨੇ ਜਲ ਇਹ ਕਹਿ ਕੇ ਚੜ੍ਹਾਇਆ ਕਿ ਤਾਜ ਮਹਿਲ ਅਸਲ ਵਿਚ ‘ਤੇਜੋਮਹਾਲਯ’ ਹੈ। ਵੀਡੀਓ ਵਿਚ ਨਜ਼ਰ ਆਇਆ ਸੀ ਕਿ ਇਕ ਨੌਜਵਾਨ ਤਹਿਖਾਨੇ, ਜਿੱਥੇ ਸ਼ਾਹਜਹਾਂ ਤੇ ਮੁਮਤਾਜ਼ ਮਹਿਲ ਦਾ ਮਕਬਰਾ ਹੈ, ਨੂੰ ਜਾਂਦੀਆਂ ਪੌੜੀਆਂ ਵਾਲੇ ਦਰਵਾਜ਼ੇ ’ਤੇ ਗੰਗਾ ਜਲ ਚੜ੍ਹਾ ਰਿਹਾ ਹੈ ਤੇ ਦੂਜਾ ਵੀਡੀਓ ਬਣਾ ਰਿਹਾ ਹੈ। ਤਾਜ ਮਹਿਲ ਦੀ ਰਾਖੀ ਕਰਨ ਵਾਲੀ ਸੈਂਟਰਲ ਇੰਡਸਟ੍ਰੀਅਲ ਸਕਿਉਰਟੀ ਫੋਰਸ ਦੇ ਜਵਾਨਾਂ ਨੇ ਇਨ੍ਹਾਂ ਨੂੰ ਫੜ ਕੇ ਤਾਜਗੰਜ ਪੁਲਸ ਦੇ ਹਵਾਲੇ ਕਰ ਦਿੱਤਾ। ਤਾਜ ਮਹਿਲ ਵਿਚ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਜਾਣ ਦੀ ਮਨਾਹੀ ਹੈ, ਪਰ ਪਾਣੀ ਦੀਆਂ ਬੋਤਲਾਂ ਲੈ ਕੇ ਜਾਣ ’ਤੇ ਪਾਬੰਦੀ ਨਹੀਂ ਹੈ।

LEAVE A REPLY

Please enter your comment!
Please enter your name here