ਪੈਰਿਸ : ਵਿਨੇਸ਼ ਫੋਗਾਟ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਮੰਗਲਵਾਰ ਹਰਾ ਕੇ ਉਲੰਪਿਕ ਕੁਸ਼ਤੀ ਦੇ 50 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਵਿਚ ਪੁੱਜ ਗਈ। 29 ਸਾਲਾ ਫੋਗਾਟ ਨੇ ਗਹਿਗਚ ਮੁਕਾਬਲੇ ਵਿਚ ਲੀਵਚ ਨੂੰ 7-5 ਨਾਲ ਹਰਾਇਆ। ਤੀਜੀ ਉਲੰਪਿਕ ਖੇਡ ਰਹੀ ਫੋਗਾਟ ਦਾ ਸੈਮੀਫਾਈਨਲ ਮੁਕਾਬਲਾ ਕਿਊਬਾ ਦੀ ਗੁਜਮਾਨ ਲੋਪੇਜੀ ਨਾਲ ਰਾਤ ਸਾਢੇ 10 ਵਜੇ ਹੋਣਾ ਸੀ। ਇਸ ਤੋਂ ਪਹਿਲਾਂ ਫੋਗਾਟ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਸੋਨ ਤਮਗਾ ਜੇਤੂ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪੁੱਜੀ ਸੀ। ਸੁਸਤ ਲੜਨ ਕਾਰਨ ਪੈਨਲਟੀ ਵਜੋਂ 0-2 ਨਾਲ ਪਛੜ ਰਹੀ ਫੋਗਾਟ ਨੇ ਆਖਰੀ ਪੰਜ ਸਕਿੰਟਾਂ ’ਚ ਕੌਤਕ ਕਰਦਿਆਂ ਤਿੰਨ ਅੰਕ ਹਾਸਲ ਕਰਕੇ 3-2 ਨਾਲ ਜਿੱਤ ਦਰਜ ਕੀਤੀ। ਫੋਗਾਟ ਪਿਛਲੀਆਂ ਦੋ ਉਲੰਪਿਕ ਖੇਡਾਂ ’ਚ ਤਮਗਾ ਜਿੱਤਣ ’ਚ ਨਾਕਾਮ ਰਹੀ ਸੀ।