ਢਾਕਾ : ਭੀੜ ਨੇ ਅਵਾਮੀ ਲੀਗ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ਾਹੀਨ ਚੱਕਲੱਦਰ ਦੇ ਜੋਸ਼ੋਰ ਜ਼ਿਲ੍ਹੇ ਵਿਚਲੇ ਹੋਟਲ ਨੂੰ ਸੋਮਵਾਰ ਰਾਤ ਅੱਗ ਲਾ ਦਿੱਤੀ, ਜਿਸ ਨਾਲ ਇਕ ਇੰਡੋਨੇਸ਼ੀਆਈ ਸਣੇ 24 ਲੋਕ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਭੀੜ ਨੇ ਹੇਠਲੀ ਮੰਜ਼ਲ ਨੂੰ ਅੱਗ ਲਾਈ ਤੇ ਦੇਖਦਿਆਂ ਹੀ ਦੇਖਦਿਆਂ ਫੈਲ ਗਈ। ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਅਵਾਮੀ ਲੀਗ ਦੇ ਆਗੂਆਂ ਦੀਆਂ ਸੰਪਤੀਆਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਹਨ।