ਢਾਕਾ : ਬੰਗਲਾਦੇਸ਼ ’ਚ ਅਵਾਮੀ ਲੀਗ ਦੇ 20 ਆਗੂਆਂ ਸਮੇਤ 29 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਮੌਤਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਸੋਮਵਾਰ ਨੂੰ ਦੇਸ਼ ਛੱਡਣ ਤੋਂ ਬਾਅਦ ਹੋਈਆਂ ਹਨ। ਸਤਖੀਰਾ ’ਚ 10 ਲੋਕ ਮਾਰੇ ਗਏ ਅਤੇ ਕੋਮਿਲਾ ’ਚ ਭੀੜ ਦੇ ਹਮਲਿਆਂ ’ਚ 11 ਹੋਰ ਲੋਕਾਂ ਦੀ ਮੌਤ ਹੋਈ ਹੈ। ਅਵਾਮੀ ਲੀਗ ਦੇ ਨੇਤਾਵਾਂ ਅਤੇ ਕਾਰਕੰੁਨਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਵਿਆਪਕ ਭੰਨ-ਤੋੜ ਅਤੇ ਲੁੱਟ-ਖਸੁੱਟ ਹੋਈ ਹੈ।
ਨੇਪਾਲ ’ਚ ਹੈਲੀਕਾਪਟਰ ਹਾਦਸਾ
ਕਠਮੰਡੂ : ਹੈਲੀਕਾਪਟਰ ਬੁੱਧਵਾਰ ਨੇਪਾਲ ਦੀ ਰਾਜਧਾਨੀ ਕਠਮੰਡੂ ਦੇ ਬਾਹਰ ਜੰਗਲ ’ਚ ਡਿੱਗਣ ਨਾਲ ਪਾਇਲਟ ਤੇ ਚਾਰ ਯਾਤਰੀਆਂ ਦੀ ਮੌਤ ਹੋ ਗਈ।
ਵਾਇਨਾਡ ਤ੍ਰਾਸਦੀ ਨੂੰ ਕੌਮੀ ਆਫਤ ਐਲਾਨਿਆ ਜਾਵੇ : ਰਾਹੁਲ
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਬੁੱਧਵਾਰ ਲੋਕ ਸਭਾ ’ਚ ਮੰਗ ਕੀਤੀ ਕਿ ਵਾਇਨਾਡ ’ਚ ਜ਼ਮੀਨ ਖਿਸਕਣ ਨੂੰ ‘ਕੌਮੀ ਆਫਤ’ ਐਲਾਨਿਆ ਜਾਵੇ। ਉਨ੍ਹਾ ਤਬਾਹੀ ਤੋਂ ਬਾਅਦ ਬੁਨਿਆਦੀ ਢਾਂਚਾ ਬਣਾਉਣ ਲਈ ਵਿਸ਼ੇਸ਼ ਪੈਕੇਜ ਐਲਾਨੇ ਜਾਣ ਦੀ ਮੰਗ ਕੀਤੀ। ਉਨ੍ਹਾ ਕਿਹਾ-ਮੈਂ ਉਥੇ ਜਾ ਕੇ ਤਬਾਹੀ, ਦਰਦ ਅਤੇ ਦੁੱਖ ਦੇਖਿਆ ਹੈ।
ਹਾਦਸੇ ’ਚ 5 ਜੀਆਂ ਦੀ ਮੌਤ
ਜੈਪੁਰ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ’ਚ ਚਿਤੌੜਗੜ੍ਹ-ਨੀਮਹੇੜਾ ਹਾਈਵੇਅ ’ਤੇ ਮੰਗਲਵਾਰ ਰਾਤ ਟਰੱਕ ਦੀ ਮੋਟਰਸਾਈਕਲ ਨਾਲ ਟੱਕਰ ਕਾਰਨ ਪਰਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਨਾਬਾਲਗ ਕੁੜੀ ਜ਼ਖਮੀ ਹੋ ਗਈ। ਮਿ੍ਰਤਕਾਂ ਵਿੱਚੋਂ ਦੋ ਮਜ਼ਦੂਰ ਸਨ ਤੇ ਫੈਕਟਰੀ ਤੋਂ ਵਾਪਸ ਆ ਰਹੇ ਸਨ।
ਨਨਕਾਣਾ ਸਾਹਿਬ ਲਈ ਲਾਂਘਾ ਬਣਾਉਣ ਦੀ ਮੰਗ
ਨਵੀਂ ਦਿੱਲੀ : ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਨਨਕਾਣਾ ਸਾਹਿਬ ਲਈ ਲਾਂਘੇ ਦੀ ਸਥਾਪਨਾ ਦੀ ਮੰਗ ਕੀਤੀ ਹੈ, ਤਾਂ ਜੋ ਸਿੱਖ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨਾਂ ਦੀ ਸਹੂਲਤ ਦਿੱਤੀ ਜਾ ਸਕੇ। ਰਾਜ ਸਭਾ ’ਚ ਇਹ ਮੁੱਦਾ ਉਠਾਉਂਦਿਆਂ ਚੱਢਾ ਨੇ ਸਰਕਾਰ ਨੂੰ ਕੂਟਨੀਤਕ ਰਾਹ ਅਪਣਾਉਣ ਅਤੇ ਕਰੋੜਾਂ ਪੰਜਾਬੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਅਪੀਲ ਕੀਤੀ।