ਨਵੀਂ ਦਿੱਲੀ : ਪੈਰਿਸ ਉਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਦੀ ਮਾਤਾ ਸਰੋਜ ਦੇਵੀ ਨੇ ਨੀਰਜ ਵੱਲੋਂ ਚਾਂਦੀ ਅਤੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਦੇ ਸੋਨੇ ਦਾ ਤਮਗਾ ਜਿੱਤਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ—ਅਸੀਂ ਚਾਂਦੀ ਦੇ ਤਮਗੇ ਨਾਲ ਖੁਸ਼ ਹਾਂ, ਜਿਸ ਨੇ ਸੋਨ ਤਗਮਾ ਜਿੱਤਿਆ ਹੈ, ਉਹ ਵੀ ਸਾਡਾ ਬੱਚਾ ਹੈ | ਸਾਰੇ ਅਥਲੀਟ ਹਨ ਅਤੇ ਸਖਤ ਮਿਹਨਤ ਕਰਦੇ ਹਨ | ਉਧਰ, ਅਰਸ਼ਦ ਦੀ ਮਾਂ ਰਜ਼ੀਆ ਪ੍ਰਵੀਨ ਨੇ ਕਿਹਾ—ਨੀਰਜ ਮੇਰੇ ਬੇਟੇ ਕਾ ਦੋਸਤ ਭੀ ਹੈ ਔਰ ਭਾਈ ਭੀ ਹੈ | ਮੈਂ ਦੋਨੋਂ ਕੇ ਲਿਏ ਦੁਆਏਾ ਕਰ ਰਹੀ ਥੀ | ਹਾਰ ਜੀਤ ਤੋ ਕਿਸਮਤ ਕੀ ਬਾਤ ਹੈ |