ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਨੇ ਇੱਕੋ ਦਿਨ ’ਚ ਪੰਜਾਬ ਭਰ ’ਚ ਬਿਜਲੀ ਚੋਰਾਂ ’ਤੇ ਛਾਪਾ ਮਾਰਿਆ। ਸ਼ਨੀਵਾਰ ਨੂੰ ਬਿਜਲੀ ਚੋਰੀ, ਬਿਜਲੀ ਦੀ ਅਣਅਧਿਕਾਰਤ ਵਰਤੋਂ, ਲੋਡ ਦੇ ਅਣਅਧਿਕਾਰਤ ਵਿਸਥਾਰ ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਵਿਆਪਕ ਜਾਂਚ ਮੁਹਿੰਮ ਚਲਾਈ ਗਈ। ਪੀ ਐੱਸ ਪੀ ਸੀ ਐੱਲ ਦੇ ਡਾਇਰੈਕਟਰ (ਵੰਡ) ਇੰਜ. ਡੀ ਪੀ ਐੱਸ ਗਰੇਵਾਲ ਨੇ ਦੱਸਿਆ ਕਿ ਸਾਰੇ ਪੰਜ ਖੇਤਰਾਂ ’ਚ 26,599 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 1,149 ਚੋਰੀ ਦੇ ਮਾਮਲੇ ਸਾਹਮਣੇ ਆਏ ਅਤੇ ਡਿਫਾਲਟਰਾਂ ਤੋਂ 437.54 ਲੱਖ ਰੁਪਏ ਵਸੂਲੇ ਗਏ।
ਟਰੰਪ ਦੀ ਐਮਰਜੈਂਸੀ ਲੈਂਡਿੰਗ
ਮੋਂਟਾਨਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਹਾਜ਼ ਸ਼ਨੀਵਾਰ ਖਰਾਬ ਹੋ ਗਿਆ, ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਟਰੰਪ ਚੋਣ ਰੈਲੀ ਲਈ ਜਾ ਰਹੇ ਸਨ।