ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਗਏ ਤੇ ਪਾਰਟੀ ਆਸ ਕਰਦੀ ਹੈ ਕਿ ਉਹ ਸਮਾਂ ਕੱਢ ਕੇ ਮਨੀਪੁਰ ਵੀ ਜਾਣਗੇ, ਜੋ ਪਿਛਲੇ 15 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਪੀੜ ਹੰਢਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਇਹ ਚੰਗੀ ਗੱਲ ਹੈ ਕਿ ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਵਾਇਨਾਡ ਵਿਚ ਹਨ। ਇਹ ਇਕ ਵਿਨਾਸ਼ਕਾਰੀ ਤ੍ਰਾਸਦੀ ਸੀ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਜੰਗ ਰੋਕਣ ਲਈ ਯੁੂਕਰੇਨ ਦਾ ਦੌਰਾ ਕਰਨ ਵਾਲੇ ਹਨ। ਉਮੀਦ ਹੈ ਕਿ ਇਸ ਤੋਂ ਪਹਿਲਾਂ ਉਹ ਮਨੀਪੁਰ ਦੀ ਫੇਰੀ ਲਾਉਣ ਦਾ ਸਮਾਂ ਤੇ ਇੱਛਾਸ਼ਕਤੀ ਦੋਵੇਂ ਹੀ ਕੱਢ ਲੈਣਗੇ। ਮਨੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਦੁੱਖ, ਦਰਦ ਤੇ ਪੀੜ ਝੱਲ ਰਹੀ ਹੈ।