20.4 C
Jalandhar
Sunday, December 22, 2024
spot_img

500 ਰੁਪਏ ਦੇ ਸਿਲੰਡਰ ਲਈ ਪੋਰਟਲ ਲਾਂਚ

ਚੰਡੀਗੜ੍ਹ (�ਿਸ਼ਨ ਗਰਗ)
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਲੀ ਤੀਜ ਦੇ ਤਿਉਹਾਰ ’ਤੇ ਜੀਂਦ ਦੀ ਪਵਿੱਤਰ ਧਰਤੀ ’ਤੇ ਹੋਏ ਸੰਮੇਲਨ ਵਿਚ ਉਨ੍ਹਾ ਐਲਾਨ ਕੀਤਾ ਸੀ ਕਿ ਸੂਬੇ ਦੇ ਲਗਭਗ 50 ਲੱਖ ਅੰਤੋਂਦੇਯ ਪਰਵਾਰਾਂ ਨੂੰ 500 ਰੁਪਏ ਵਿਚ ਘਰੇਲੂ ਗੈਸ ਦਾ ਸਿਲੰਡਰ ਮਿਲੇਗਾ। ਸੋਮਵਾਰ ਉਸ ਐਲਾਨ ਦੇ ਤਹਿਤ ਹਰ ਘਰ-ਹਰ ਗ੍ਰਹਿਣੀ ਯੋਜਨਾ ਦੇ ਨਾਂਅ ਨਾਲ ਆਨਲਾਈਨ ਪੋਰਟਲ ਲਾਂਚ ਕਰ ਕੇ ਹਕੀਕੀ ਰੂਪ ਦਿੱਤਾ ਗਿਆ ਹੈ।ਇਸ ਯੋਜਨਾ ਨਾਲ ਸੂਬੇ ਦੀਆਂ ਭੈਣਾਂ ਨੂੰ 1500 ਕਰੋੜ ਰੁਪਏ ਸਾਲਾਨਾ ਦਾ ਲਾਭ ਮਿਲੇਗਾ।ਸੈਨੀ ਨੇ ਕਿਹਾ ਕਿ ਸਾਡੀ ਡਬਲ ਇੰਜਣ ਸਰਕਾਰ ਦਾ ਉਦੇਸ਼ ਗਰੀਬ ਅਤੇ ਅੰਤੋਂਦੇਯ ਦੇ ਜੀਵਨ ਨੁੰ ਸਰਲ ਬਣਾਉਣਾ ਹੈ। ਉਹਨਾ ਕਿਹਾ ਕਿ ਖਪਤਕਾਰ ਘਰ ਬੈਠੇ ਹੀ ਇਕ ਵਾਰ ਹੀ .//… ਲਿੰਕ ਤੇ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਲਾਭ ਲੈ ਸਕਦੇ ਹਨ। ਖਪਤਕਾਰ ਸਾਲ ਵਿਚ 12 ਸਿਲੰਡਰ ਭਰਵਾ ਸਕਦੇ ਹਨ। ਸਿਲੰਡਰ ਭਰਵਾਉਣ ’ਤੇ ਬਾਕੀ ਰਕਮ (500 ਰੁਪਏ ਤੋਂ ਵੱਧ) ਹਰਕੇ ਮਹੀਨੇ ਉਨ੍ਹਾਂ ਦੇ ਖਾਤੇ ਵਿਚ ਵਾਪਸ ਪਾ ਦਿੱਤੀ ਜਾਵੇਗੀ। ਇਸ ਦੀ ਸੂਚਨਾ ਖਪਤਕਾਰ ਦੇ ਮੋਬਾਇਲ ਫੋਨ ’ਤੇ ਐੱਸ ਐੱਮ ਐੱਸ ਰਾਹੀਂ ਦਿੱਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles