27.5 C
Jalandhar
Friday, October 18, 2024
spot_img

ਮੋਦੀ ਪੋਲੈਂਡ ਤੇ ਯੂਕਰੇਨ ਲਈ ਰਵਾਨਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਕਿਹਾ ਕਿ ਉਹ ਯੂਕਰੇਨ ’ਚ ਚੱਲ ਰਹੇ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਨਜ਼ਰੀਏ ਨੂੰ ਸਾਂਝਾ ਕਰਨ ਲਈ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੈਂਸਕੀ ਨਾਲ ਪਹਿਲਾਂ ਕੀਤੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਪੋਲੈਂਡ ਅਤੇ ਯੂਕਰੇਨ ਦੇ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾ ਜੰਗ ਪ੍ਰਭਾਵਤ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਦੀ ਉਮੀਦ ਵੀ ਪ੍ਰਗਟਾਈ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਕਰੇਨ ਦਾ ਇਹ ਪਹਿਲਾ ਦੌਰਾ ਹੈ।
ਪੋਖਰਣ ਇਲਾਕੇ ’ਚ ਜਹਾਜ਼ ’ਚੋਂ ਡਿੱਗੀ ਚੀਜ਼ ਨਾਲ ਪਿਆ ਟੋਆ
ਜੈਪੁਰ : ਜੈਸਲਮੇਰ ਜ਼ਿਲ੍ਹੇ ਦੇ ਪੋਖਰਣ ਖੇਤਰ ਵਿਚ ਬੁੱਧਵਾਰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਤੋਂ ਬੰਬ ਵਰਗੀ ਕੋਈ ਚੀਜ਼ ਡਿੱਗਣ ਨਾਲ ਵੱਡਾ ਟੋਆ ਪੈ ਗਿਆ। ਹਵਾਈ ਫੌਜ ਨੇ ਕਿਹਾ ਕਿ ਇਹ ਘਟਨਾ ਸੁੰਨਸਾਨ ਖੇਤਰ ’ਚ ਵਾਪਰੀ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਤਕਨੀਕੀ ਖਰਾਬੀ ਕਾਰਨ ਏਅਰ ਸਟੋਰ ਅਚਾਨਕ ਪੋਖਰਣ ਫਾਇਰਿੰਗ ਰੇਂਜ ਦੇ ਨੇੜੇ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ’ਚੋਂ ਬਾਹਰ ਨਿਕਲ ਗਿਆ। ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਰਾਮਦੇਵੜਾ ਥਾਣੇ ਦੇ ਸਬ-ਇੰਸਪੈਕਟਰ ਸ਼ੰਕਰ ਲਾਲ ਨੇ ਦੱਸਿਆ ਕਿ ਇਕ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕੁਝ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਉਸ ਅਨੁਸਾਰ ਉੱਥੇ ਕਿਸੇ ਵਸਤੂ ਦੇ ਟੁਕੜੇ ਪਏ ਸਨ।
35 ਪਾਕਿ ਸ਼ਰਧਾਲੂਆਂ ਦੀ ਮੌਤ
ਤਹਿਰਾਨ : ਪਾਕਿਸਤਾਨ ਤੋਂ ਸ਼ੀਆ ਸ਼ਰਧਾਲੂਆਂ ਨੂੰ ਲੈ ਕੇ ਇਰਾਕ ਜਾ ਰਹੀ ਬੱਸ ਦੇ ਮੰਗਲਵਾਰ ਦੇਰ ਰਾਤ ਮੱਧ ਈਰਾਨ ਦੇ ਯਜਦ ਸੂਬੇ ’ਚ ਹਾਦਸੇ ਦਾ ਸ਼ਿਕਾਰ ਹੋਣ ਨਾਲ 35 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 18 ਜ਼ਖਮੀ ਹੋ ਗਏ।

Related Articles

LEAVE A REPLY

Please enter your comment!
Please enter your name here

Latest Articles