ਉੱਗੀ ’ਚ ਨੌਜਵਾਨ ਦਾ ਕਤਲ

0
197

ਕਾਲਾ ਸੰਘਿਆਂ, (ਮਨਜੀਤ ਮਾਨ)-ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਉੱਗੀ ’ਚ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮਿ੍ਰਤਕ ਕੁਲਵਿੰਦਰ ਸਿੰਘ ਉਰਫ਼ ਕਿੰਦੀ ਦੇ ਪਿਤਾ ਚਰਨ ਦਾਸ ਤੇ ਭਰਾ ਪਰਮਜੀਤ ਨੇ ਦੱਸਿਆ ਕਿ ਕਿੰਦੀ ਦੀ ਪਿੰਡ ਦੇ ਨੌਜਵਾਨ ਤੀਰਥ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ। ਪਰਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਨੂੰ ਜਲਦ ਗਿ੍ਰਫ਼ਤਾਰ ਨਾ ਕੀਤਾ ਤਾਂ ਉਹ ਅੰਤਮ ਸੰਸਕਾਰ ਨਹੀਂ ਕਰਨਗੇ। ਡੀ ਐੱਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਦੋਸ਼ੀ ਜਲਦੀ ਉਨ੍ਹਾ ਦੀ ਗਿ੍ਰਫਤ ਵਿੱਚ ਹੋਣਗੇ। ਇਸ ਮੌਕੇ ਥਾਣਾ ਸਦਰ ਨਕੋਦਰ ਦੇ ਐੱਸ ਐੱਚ ਓ ਬਲਜਿੰਦਰ ਸਿੰਘ, ਪੁਲਸ ਚੌਕੀ ਉੱਗੀ ਦੇ ਇੰਚਾਰਜ ਐੱਸ ਆਈ ਬਲਵੀਰ ਸਿੰਘ ਤੋਂ ਇਲਾਵਾ ਪੁਲਸ ਮੁਲਾਜ਼ਮ ਹਾਜ਼ਰ ਸਨ।

LEAVE A REPLY

Please enter your comment!
Please enter your name here