ਪੰਜਾਬ ’ਚ ਸਕੂਟਰ-ਬਾਈਕ ਤੇ ਕਾਰਾਂ ਹੋਈਆਂ ਮਹਿੰਗੀਆਂ

0
209

ਚੰਡੀਗੜ੍ਹ : ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਕੁਲੈਕਟੋਰੇਟ ਰੇਟ ਵਧਾਉਣ ਤੋਂ ਬਾਅਦ ਟੂ-ਵ੍ਹੀਲਰਜ਼ ਤੇ ਫੋਰ-ਵ੍ਹੀਲਰਜ਼ ’ਤੇ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਹੈ। ਇਹ ਫੌਰੀ ਤੌਰ ’ਤੇ ਲਾਗੂ ਹੋ ਗਿਆ ਹੈ। ਟੈਕਸ ਉਦੋਂ ਵਧਿਆ ਹੈ, ਜਦੋਂ ਲੋਕ ਆਮ ਤੌਰ ’ਤੇ ਤਿਉਹਾਰਾਂ ’ਤੇ ਵਾਹਨ ਖਰੀਦਦੇ ਹਨ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਹ ਟੈਕਸ ਵਹੀਕਲ ਦੀ ਅਸਲ ਕੀਮਤ (ਟੈਕਸ ਛੱਡ ਕੇ) ਉੱਤੇ ਲੱਗੇਗਾ। ਇਸ ਤੋਂ ਪਹਿਲਾਂ ਰੋਡ ਟੈਕਸ 2021 ਵਿਚ ਵਧਾਇਆ ਗਿਆ ਸੀ।
ਹੁਣ 15 ਲੱਖ ਰੁਪਏ ਤੱਕ ਦਾ ਫੋਰ-ਵ੍ਹੀਲਰ ਖਰੀਦਣ ’ਤੇ 7 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਹੋਰ ਜੇਬ ਢਿੱਲੀ ਕਰਨੀ ਪਵੇਗੀ। 15 ਲੱਖ ਤੋਂ 25 ਲੱਖ ਰੁਪਏ ਦੀ ਗੱਡੀ ਜ਼ਿਆਦਾ ਮਹਿੰਗੀ ਪਵੇਗੀ, ਕਿਉਕਿ ਉਸ ’ਤੇ ਇਕ ਫੀਸਦੀ ਟੈਕਸ ਵਧਾਇਆ ਗਿਆ ਹੈ। 25 ਲੱਖ ਰੁਪਏ ਤੋਂ ਉਤਲੀਆਂ ਐੱਸ ਯੂ ਵੀ ਗੱਡੀਆਂ ’ਤੇ ਟੈਕਸ ਦੀ ਨਵੀਂ ਕੈਟਾਗਰੀ ਬਣਾਈ ਗਈ ਹੈ। ਇਨ੍ਹਾਂ ’ਤੇ ਕੀਮਤ ਦਾ 13 ਫੀਸਦੀ ਟੈਕਸ ਲੱਗੇਗਾ। 30 ਲੱਖ ਦੀ ਗੱਡੀ ’ਤੇ ਟੈਕਸ 3 ਲੱਖ 90 ਹਜ਼ਾਰ ਰੁਪਏ ਹੋਵੇਗਾ।
ਟੂ-ਵ੍ਹੀਲਰਜ਼ ਦੀ ਕੀਮਤ ਮੁਕਾਬਲਤਨ ਘੱਟ ਵਧੇਗੀ। ਇੱਕ ਲੱਖ ਰੁਪਏ ਤੱਕ ਦੇ ਟੂ-ਵ੍ਹੀਲਰਜ਼ ’ਤੇ 0.5 ਫੀਸਦੀ ਟੈਕਸ ਵਧਾਇਆ ਗਿਆ ਹੈ। ਇੱਕ ਲੱਖ ਤੋਂ ਦੋ ਲੱਖ ਰੁਪਏ ਦੇ ਟੂ-ਵ੍ਹੀਲਰਜ਼ ’ਤੇ ਇੱਕ ਫੀਸਦੀ ਟੈਕਸ ਵੱਧ ਲੱਗੇਗਾ। ਦੋ ਲੱਖ ਰੁਪਏ ਤੋਂ ਉਤਲੇ ਟੂ-ਵ੍ਹੀਲਰਜ਼ ’ਤੇ ਵਹੀਕਲ ਦੀ ਕੀਮਤ ਦਾ 11 ਫੀਸਦੀ ਟੈਕਸ ਲੱਗੇਗਾ।

LEAVE A REPLY

Please enter your comment!
Please enter your name here