ਨਵੀਂ ਦਿੱਲੀ : ਉਮਰ ਤਾਂ ਬੱਸ ਕਹਿਣ ਨੂੰ ਹੁੰਦੀ ਹੈ। ਇਸ ਨੂੰ ਫੁੱਟਬਾਲ ਸਟਾਰ �ਿਸਟੀਆਨੋ ਰੋਨਾਲਡੋ ਨਾਲੋਂ ਬਿਹਤਰ ਹੋਰ ਕੌਣ ਸਾਬਤ ਕਰ ਸਕਦਾ ਹੈ! ਫੁੱਟਬਾਲ ਵਿਚ ਲੱਗਭੱਗ ਅੱਧੀ ਦਰਜਨ ਰਿਕਾਰਡ ਬਣਾਉਣ ਵਾਲੇ 39 ਸਾਲਾ ਪੁਰਤਗਾਲੀ ਸਟਾਰ ਨੇ ਵੀਰਵਾਰ ਸੋਸ਼ਲ ਮੀਡੀਆ ਦਾ ਰਿਕਾਰਡ ਵੀ ਭੰਨ ਦਿੱਤਾ। ਉਸ ਦੇ ਅਧਿਕਾਰਤ ਯੂਟਿਊਬ ਖਾਤੇ ਨੇ 12 ਘੰਟਿਆਂ ਵਿਚ ਹੀ ਇਕ ਕਰੋੜ ਸਬਸਕ੍ਰਾਈਬਰ ਬਣਾ ਲਏ। ਇਸ ਤੋਂ ਪਹਿਲਾਂ ਇਕ ਕਰੋੜ ਦਾ ਰਿਕਾਰਡ ਅਮਰੀਕੀ ਯੂਟਿਊਬਰ ਮਿਸਟਰ ਬੀਸਟ ਦਾ ਸੀ, ਜਿਹੜਾ ਉਸ ਨੇ 132 ਦਿਨਾਂ ਵਿਚ ਬਣਾਇਆ ਸੀ। ਸ਼ੋਅ ਦੀ ਮੇਜ਼ਬਾਨੀ ਕਰਨ ਵਾਲੇ ਬੀਸਟ ਦੇ ਇਸ ਵੇਲੇ 31 ਕਰੋੜ 10 ਲੱਖ ਸਬਸਕ੍ਰਾਈਬਰ ਹਨ। ਰੋਨਾਲਡੋ ਨੇ 21 ਅਗਸਤ ਨੂੰ ‘ਯੂ ਆਰ �ਿਸਟੀਆਨੋ’ ਨਾਂਅ ਦਾ ਚੈਨਲ ਲਾਂਚ ਕੀਤਾ। 90 ਮਿੰਟ ਵਿਚ ਹੀ ਇਸਨੂੰ 10 ਲੱਖ ਤੋਂ ਵੱਧ ਲੋਕਾਂ ਨੇ ਸਬਸਕ੍ਰਾਈਬ ਕਰ ਦਿੱਤਾ ਤੇ ਇਕ ਕਰੋੜ ਸਬਸਕ੍ਰਾਈਬਰਾਂ ਨਾਲ ਯੂਟਿਊਬ ਦਾ ਇਤਿਹਾਸ ਕਾਇਮ ਹੋ ਗਿਆ। ਹੋਰਨਾਂ ਵਾਂਗ ਰੋਨਾਲਡੋ ਇੰਸਟਾਗ੍ਰਾਮ, ਟਵਿੱਟਰ ਤੇ ਫੇਸਬੁੱਕ ਵਰਤਦਾ ਹੈ, ਜਿਨ੍ਹਾਂ ਵਿਚ ਉਸਦੇ ਦੀਵਾਨੇ ਬੀ ਬੀ ਸੀ, ਫੌਕਸ ਨਿਊਜ਼ ਤੇ ਦੀ ਨਿਊਯਾਰਕ ਟਾਈਮਜ਼ ਦੇ ਸਾਰੇ ਦੀਵਾਨਿਆਂ ਨਾਲੋਂ ਵੱਧ ਹਨ। ਉਹ ਆਪਣੀ ਜ਼ਿੰਦਗੀ ਦੇ ਪਹਿਲੂਆਂ ਨੂੰ ਸ਼ੇਅਰ ਕਰਦਾ ਹੈ। ਆਪਣੀ ਟਰੇਨਿੰਗ ਰੂਟੀਨ ਤੇ ਮੈਚਾਂ ਬਾਰੇ ਦੱਸਦਾ ਹੈ। ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸੰਸਕਾਂ ਨਾਲ ਗੱਲਾਂ ਵੀ ਕਰਦਾ ਹੈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ। ਉਹ ਫੇਕ ਨਿਊਜ਼ ਬਾਰੇ ਖਬਰਦਾਰ ਵੀ ਕਰਦਾ ਹੈ। 2014 ਵਿਚ ਬਿ੍ਰਟਿਸ਼ ਰਸਾਲੇ ‘ਦੀ ਸਨ’ ਨਾਲ ਰੋਨਾਲਡੋ ਦੀ ਇੰਟਰਵਿਊ ਛਪੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਰੋਨਾਲਡੋ ਨੇ ਆਪਣੇ ਪਿਤਾ ਖਿਲਾਫ ਗੱਲਾਂ ਕੀਤੀਆਂ। ਰੋਨਾਲਡੋ ਨੇ ਉਸੇ ਵੇਲੇ ਟਵੀਟ ਕੀਤਾ ਕਿ ਉਸ ਨੇ ਤਾਂ ਇੰਟਰਵਿਊ ਦਿੱਤੀ ਹੀ ਨਹੀਂ ਸੀ।