ਮਨਰੇਗਾ ਦੇ 7 ਕਰੋੜ ਤੋਂ ਵੱਧ ਜੌਬ ਕਾਰਡ ਰੱਦ

0
151

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ’ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਨਰੇਗਾ ਦੀ ਮੌਜੂਦਾ ਸਥਿਤੀ ਪੇਂਡੂ ਭਾਰਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਰੇਆਮ ਵਿਸ਼ਵਾਸਘਾਤ ਹੈ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸੱਤ ਕਰੋੜ ਤੋਂ ਵੱਧ ਮਜ਼ਦੂਰਾਂ ਦੇ ਜੌਬ ਕਾਰਡ ਰੱਦ ਕਰ ਦਿੱਤੇ ਹਨ। ਐਕਸ ’ਤੇ ਪੋਸਟ ’ਚ ਉਨ੍ਹਾ ਕਿਹਾ ਕਿ ਮੌਜੂਦਾ ਸਮੇਂ 13.3 ਕਰੋੜ ਸਰਗਰਮ ਵਰਕਰ ਹਨ, ਜੋ ਘੱਟ ਉਜਰਤਾਂ, ਬਹੁਤ ਘੱਟ ਕੰਮਕਾਜੀ ਦਿਨਾਂ ਅਤੇ ਜੌਬ ਕਾਰਡਾਂ ਨੂੰ ਰੱਦ ਕਰਨ ਦੀ ਸਮੱਸਿਆ ਦੇ ਬਾਵਜੂਦ ਮਨਰੇਗਾ ’ਤੇ ਨਿਰਭਰ ਹਨ।
ਸਾਲ 2005 ’ਚ ਅੱਜ ਦੇ ਦਿਨ ਯੂ ਪੀ ਏ ਸਰਕਾਰ ਨੇ ਪੇਂਡੂ ਭਾਰਤ ’ਚ ਕਰੋੜਾਂ ਲੋਕਾਂ ਲਈ ‘ਕੰਮ ਕਰਨ ਦਾ ਅਧਿਕਾਰ’ ਲਾਗੂ ਕੀਤਾ ਸੀ।

LEAVE A REPLY

Please enter your comment!
Please enter your name here