ਯੂ ਏ ਵੀ ਭਟਕ ਕੇ ਪਾਕਿ ’ਚ ਦਾਖਲ

0
70

ਨਵੀਂ ਦਿੱਲੀ : ਭਾਰਤੀ ਫੌਜ ਦਾ ਮਿੰਨੀ ਅਨਮੈਨਡ ਏਅਰ ਵਹੀਕਲ (ਯੂ ਏ ਵੀ) ਨੁਕਸ ਪੈਣ ਕਾਰਨ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਚਲੇ ਗਿਆ। ਉਹ ਰਾਜੌਰੀ ਸੈਕਟਰ ਵਿਚ ਟਰੇਨਿੰਗ ਮਿਸ਼ਨ ’ਤੇ ਸੀ। ਫੌਜ ਨੇ ਤੁਰੰਤ ਪਾਕਿਸਤਾਨੀ ਫੌਜ ਨੂੰ ਸੁਨੇਹਾ ਭੇਜ ਕੇ ਉਸਨੂੰ ਵਾਪਸ ਕਰਨ ਲਈ ਕਿਹਾ। ਸ਼ੁੱਕਰਵਾਰ ਸਵੇਰੇ 9 ਵੱਜ ਕੇ 25 ਮਿੰਟ ’ਤੇ ਉਹ ਭਿੰਬਰ ਗਲੀ ਸੈਕਟਰ ਤੋਂ ਪਾਕਿਸਤਾਨ ਦੇ ਨਿਕਿਆਲ ਸੈਕਟਰ ਵਿਚ ਚਲੇ ਗਿਆ। ਫੌਜ ਇਸ ਸੈਕਟਰ ਵਿਚ ਘੁਸਪੈਠੀਆਂ ’ਤੇ ਨਜ਼ਰ ਰੱਖਣ ਲਈ ਯੂ ਏ ਵੀ ਵਰਤਦੀ ਹੈ। ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਫੌਜ ਨੇ ਭਟਕੇ ਯੂ ਏ ਵੀ ਨੂੰ ਲੱਭ ਲਿਆ ਹੈ।

LEAVE A REPLY

Please enter your comment!
Please enter your name here