ਬਲਾਤਕਾਰ ਦੇ ਮੁਲਜ਼ਮ ਦੀ ਪੁਲਸ ਹਿਰਾਸਤ ’ਚ ਮੌਤ

0
182

ਗੁਹਾਟੀ : ਅਸਾਮ ’ਚ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ ਮੁੱਖ ਮੁਲਜ਼ਮ ਨੇ ਸ਼ਨੀਵਾਰ ਤੜਕੇ ਕਥਿਤ ਤੌਰ ’ਤੇ ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਕੇ ਨਗਾਓਂ ਜ਼ਿਲ੍ਹੇ ਦੇ ਧੀਂਗ ’ਚ ਤਲਾਅ ’ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ‘ਕ੍ਰਾਈਮ ਸੀਨ’ ਦੀ ਜਾਂਚ ਲਈ ਤੜਕੇ ਕਰੀਬ 3.30 ਵਜੇ ਅਪਰਾਧ ਵਾਲੀ ਥਾਂ ਲਿਜਾਇਆ ਗਿਆ ਸੀ। ਤਲਾਅ ਵਿੱਚੋਂ ਉਸ ਦੀ ਲਾਸ਼ ਕਰੀਬ ਦੋ ਘੰਟੇ ਬਾਅਦ ਬਰਾਮਦ ਹੋਈ। ਉਹ ਉਨ੍ਹਾਂ ਤਿੰਨ ਮੁਲਜ਼ਮਾਂ ’ਚੋਂ ਇਕ ਸੀ, ਜਿਨ੍ਹਾਂ ਟਿਊਸ਼ਨ ਜਾ ਰਹੀ 14 ਸਾਲਾ ਕੁੜੀ ਨਾਲ ਜਬਰ-ਜ਼ਨਾਹ ਕੀਤਾ ਸੀ ਤੇ ਉਸ ਨੂੰ ਜ਼ਖਮੀ ਹਾਲਤ ’ਚ ਤਲਾਅ ਕੰਢੇ ਸੁੱਟ ਦਿੱਤਾ ਸੀ।
ਹੈਲੀਕਾਪਟਰ ਡਿੱਗਾ
ਪੁਣੇ : ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਗਲੋਬਲ ਵੈਕਟਰਾ ਕੰਪਨੀ ਦਾ ਹੈਲੀਕਾਪਟਰ ਪੁਣੇ ਦੇ ਪੌਡ ਨੇੜੇ ਹਾਦਸਾਗ੍ਰਸਤ ਹੋਣ ਨਾਲ ਚਾਰ ਵਿਅਕਤੀ ਜ਼ਖਮੀ ਹੋ ਗਏ। ਹੈਲੀਕਾਪਟਰ ਦੇ ਕੈਪਟਨ ਨੂੰ ਹਸਪਤਾਲ ਲਿਜਾਣਾ ਪਿਆ।
ਸੈਨਾ ਮੁਖੀ ਮਨੀਪੁਰ ’ਚ
ਇੰਫਾਲ : ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਮਨੀਪੁਰ ’ਚ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਦੋ ਦਿਨਾ ਦੌਰੇ ’ਤੇ ਮਨੀਪੁਰ ਪੁੱਜੇ ਸੈਨਾ ਮੁਖੀ ਨੇ ਪੂਰਬੀ ਸੈਨਾ ਦੇ ਕਮਾਂਡਰ ਨਾਲ ਖੇਤਰ ਦੀ ਅੰਦਰੂਨੀ ਸੁਰੱਖਿਆ ਸਥਿਤੀ ਦੀ ਵੀ ਸਮੀਖਿਆ ਕੀਤੀ।

LEAVE A REPLY

Please enter your comment!
Please enter your name here