ਚੰਡੀਗੜ੍ਹ : ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਸ਼ਨੀਵਾਰ ਵਿਜੀਲੈਂਸ ਬਿਊਰੋ ਨੇ ਮੁਹਾਲੀ ਕੋਰਟ ‘ਚ 1200 ਸਫਿਆਂ ਦਾ ਚਲਾਨ ਪੇਸ਼ ਕੀਤਾ | ਧਰਮਸੋਤ ਤੋਂ ਇਲਾਵਾ ਡੀ ਐੱਫ ਓ ਗੁਰਅਮਨ ਅਤੇ ਠੇਕੇਦਾਰ ਖਿਲਾਫ਼ ਵੀ ਚਲਾਨ ਪੇਸ਼ ਕੀਤਾ ਗਿਆ, ਜਿਸ ‘ਚ ਇਨ੍ਹਾਂ ਦੇ ਕੁਰੱਪਸ਼ਨ ਕਰਨ ਦੀ ਪੂਰੀ ਕਹਾਣੀ ਦੱਸੀ ਗਈ ਹੈ | ਵਿਜੀਲੈਂਸ ਬਿਊਰੋ ਨੇ ਹੁਣ ਧਰਮਸੋਤ ਖਿਲਾਫ਼ ਅਮਦਨ ਤੋਂ ਜ਼ਿਆਦਾ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ | ਜੰਗਲਾਤ ਘੁਟਾਲੇ ‘ਚ ਗਿ੍ਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਧਰਮਸੋਤ ਨਾਲ ਜੁੜੀਆਂ ਕਈ ਜਾਇਦਾਦਾਂ ਮਿਲੀਆਂ ਹਨ |
ਧਰਮਸੋਤ ਹੁਣ ਵਿਜੀਲੈਂਸ ਹੀ ਨਹੀਂ, ਬਲਕਿ ਚੋਣ ਕਮਿਸ਼ਨ ਦੇ ਰਡਾਰ ‘ਤੇ ਵੀ ਹੈ | ਧਰਮਸੋਤ ਖਿਲਾਫ਼ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਮੋਹਾਲੀ ‘ਚ ਉਸ ਦੀ ਪਤਨੀ ਦੇ ਨਾਂਅ ‘ਤੇ 500 ਗਜ਼ ਦਾ ਰੈਜ਼ੀਡੈਂਸ਼ੀਅਲ ਪਲਾਟ ਹੈ |