ਕੋਇਟਾ : ਬਲੋਚਿਸਤਾਨ ‘ਚ ਕਈ ਥਾਈਾ ਮੁਕਾਬਲਿਆਂ ਵਿਚ 12 ਦਹਿਸ਼ਤਗਰਦ ਮਾਰਨ ਤੇ ਕਈ ਜ਼ਖਮੀ ਕਰਨ ਦਾ ਦਾਅਵਾ ਕੀਤਾ ਗਿਆ ਹੈ |
ਰੇਡੀਓ ਪਾਕਿਸਤਾਨ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਕਈ ਥਾਈਾ ਹਮਲੇ ਕੀਤੇ ਤੇ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ | ਰੇਡੀਓ ਨੇ ਇਹ ਨਹੀਂ ਦੱਸਿਆ ਕਿ ਦਹਿਸ਼ਤਗਰਦ ਕਿਨ੍ਹਾਂ ਇਲਾਕਿਆਂ ਵਿਚ ਮਾਰੇ ਗਏ ਹਨ | ਏਨਾ ਹੀ ਦੱਸਿਆ ਕਿ ਕਾਰਵਾਈ ਜਾਰੀ ਹੈ | ਇਸ ਤੋਂ ਪਹਿਲਾਂ ਰਿਪੋਰਟਾਂ ਸਨ ਕਿ ਦਹਿਸ਼ਤਗਰਦਾਂ ਨੇ ਪਸਨੀ ਥਾਣੇ ‘ਤੇ ਹਮਲਾ ਕਰਕੇ ਪੁਲਸਮੈਨਾਂ ਨੂੰ ਕੁੱਟਿਆ ਅਤੇ ਫਿਰ ਤਿੰਨ ਵਹੀਕਲਾਂ ਤੇ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ | ਗਵਾਦਰ ਦੇ ਸੰਤਸਰ ਥਾਣੇ ਵਿਚ ਵੀ ਭੰਨਤੋੜ ਕੀਤੀ | ਦਹਿਸ਼ਤਗਰਦਾਂ ਨੇ ਕਲਾਤ ਦੇ ਮਹਿਲਾਬੀ ਇਲਾਕੇ ਵਿਚ ਇਕ ਹੋਟਲ ਤੇ ਇਕ ਕਬਾਇਲੀ ਦੇ ਘਰ ‘ਤੇ ਹਮਲਾ ਕੀਤਾ ਤੇ ਇਕ ਵਿਅਕਤੀ ਨੂੰ ਮਾਰ ਦਿੱਤਾ |
ਬਹੁਤੇ ਹਮਲੇ ਕੋਇਟਾ-ਕਰਾਚੀ ਹਾਈਵੇਅ ‘ਤੇ ਕੀਤੇ ਗਏ | ਹਾਈਵੇਅ ਬੰਦ ਕਰ ਦਿੱਤਾ ਗਿਆ ਸੀ ਤੇ ਹਸਪਤਾਲਾਂ ਵਿਚ ਐਮਰਜੰਸੀ ਲਾ ਦਿੱਤੀ ਗਈ ਸੀ |


