ਗਾਜ਼ਾ : ਇਜ਼ਰਾਇਲ ਨੇ ਗਾਜ਼ਾ ‘ਚ ਕਈ ਹਵਾਈ ਹਮਲੇ ਕੀਤੇ, ਜਿਸ ‘ਚ ਇੱਕ ਸਿਖਰਲੇ ਅੱਤਵਾਦੀ ਸਮੇਤ 15 ਤੋਂ ਜ਼ਿਆਦਾ ਲੋਕ ਮਾਰੇ ਗਏ | ਇਜ਼ਰਾਇਲ ਨੇ ਕਿਹਾ ਕਿ ਉਸ ਨੇ ਜਿਹਾਦ ਖਿਲਾਫ਼ ਹਮਲਾ ਸ਼ੁਰੂ ਕੀਤਾ | ਜਿਸ ‘ਚ ਫਲਸਤੀਨੀ ਅੱਤਵਾਦੀ ਸਮੂਹ ਦਾ ਇੱਕ ਸਿਖਰਲਾ ਕਮਾਂਡਰ ਮਾਰਿਆ ਗਿਆ | ਵਪਾਰਕ ਰਾਜਧਾਨੀ ਤੇਲ ਅਵੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ‘ਤੇ ਬੰਬਾਂ ਦੀ ਖੇਡ ਖੇਡ ਰਹੇ ਹਨ | ਇਸਲਾਮਿਕ ਅੰਦੋਲਨ ਹਮਾਸ ਵੱਲੋਂ ਸੰਚਾਲਿਤ ਖੇਤਰ ਦੇ ਸਿਹਤ ਮੰਤਰਾਲੇ ਅਨੁਸਾਰ ਗਾਜ਼ਾ ‘ਚ ਮਾਰੇ ਗਏ ਲੋਕਾਂ ‘ਚ ਇੱਕ ਬੱਚੇ ਸਮੇਤ 9 ਲੋਕ ਮਾਰੇ ਗਏ ਹਨ | ਮੰਤਰਾਲੇ ਨੇ ਕਿਹਾ 55 ਫਲਸਤੀਨੀ ਜ਼ਖ਼ਮੀ ਹੋਏ ਹਨ | ਇਜ਼ਰਾਇਲ ਦੇ ਫੌਜੀ ਬੁਲਾਰੇ ਰਿਚਰਜਡ ਹੇਚ ਨੇ ਗਾਜ਼ਾ ‘ਚ ਫਲਸਤੀਨੀ ਲੜਾਕਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਸਾਡੀ ਕਾਰਵਾਈ ‘ਚ ਲੱਗਭੱਗ 15 ਲੋਕ ਮਾਰੇ ਗਏ ਹਨ |’ ਹਮਾਸ 2007 ‘ਚ ਗਾਜ਼ਾ ‘ਤੇ ਕਬਜ਼ਾ ਕਰਨ ਤੋਂ ਬਾਅਦ ਇਜ਼ਰਾਇਲ ਨਾਲ ਚਾਰ ਯੁੱਧ ਲੜ ਚੁੱਕਾ ਹੈ | ਗਾਜ਼ਾ ਪੱਟੀ ‘ਤੇ ਹੋਏ ਇਜ਼ਰਾਇਲੀ ਹਮਲੇ ਤੋਂ ਬਾਅਦ ਫਲਸਤੀਨੀ ਸੰਗਠਨ ਹਮਾਸ ਨੇ ਵੀ ਗਾਜ਼ਾ ਪੱਟੀ ਤੋਂ ਇਜ਼ਰਾਇਲ ਵੱਲ 2 ਘੰਟੇ ‘ਚ 100 ਰਾਕੇਟ ਦਾਗੇ | ਇਸ ‘ਚ 9 ਗਾਜ਼ਾ ਪੱਟੀ ਅੰਦਰ ਡਿੱਗੇ | ਮਿਡਲ ਈਸਟ ਦੇ ਇਸ ਇਲਾਕੇ ‘ਚ ਇਹ ਸੰਘਰਸ਼ ਘੱਟੋ-ਘੱਟ 100 ਸਾਲ ਤੋਂ ਚਲਿਆ ਆ ਰਿਹਾ ਹੈ | ਇਹ ਵੈੱਸਟ ਬੈਂਕ, ਗਾਜ਼ਾ ਪੱਟੀ ਅਤੇ ਗੋਲਾਨ ਹਾਈਟਸ ਵਰਗੇ ਇਲਾਕਿਆਂ ‘ਤੇ ਕੇਂਦਰਤ ਹੈ | ਫਲਸਤੀਨ ਇਨ੍ਹਾਂ ਇਲਾਕਿਆਂ ਸਮੇਤ ਪੂਰਬੀ ਯੇਰੂਸ਼ਲਮ ‘ਤੇ ਦਾਅਵਾ ਜਤਾਉਂਦਾ ਹੈ | ਉਥੇ ਹੀ ਇਜ਼ਰਾਇਲ ਯੇਰੂਸ਼ਲਮ ਤੋਂ ਆਪਣਾ ਦਾਅਵਾ ਛੱਡਣ ਨੂੰ ਰਾਜ਼ੀ ਨਹੀਂ |