ਜੰਮੂ : ਦੱਖਣੀ ਕਸ਼ਮੀਰ ‘ਚ ਅਮਰਨਾਥ ਗੁਫ਼ਾ ਲਈ ਜੰਮੂ ਦੇ ਭਗਵਤੀ ਨਗਰ ਕੈਂਪ ਤੋਂ ਸ਼ਨੀਵਾਰ ਨੂੰ ਤੀਰਥ ਯਾਤਰੀਆਂ ਦਾ ਕੋਈ ਨਵਾਂ ਜਥਾ ਰਵਾਨਾ ਨਹੀਂ ਹੋਇਆ | ਅਧਿਕਾਰੀਆਂ ਨੇ ਤੀਰਥ ਯਾਤਰੀਆਂ ਦੀ ਗਿਣਤੀ ‘ਚ ਆ ਰਹੀ ਗਿਰਾਵਟ ਵਿਚਾਲੇ ਇਹ ਜਾਣਕਾਰੀ ਦਿੱਤੀ |
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੋ ਅਗਸਤ ਨੂੰ ਅਮਰਨਾਥ ਯਾਤਰੀਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਖਰਾਬ ਮੌਸਮ ਅਤੇ ਬਰਸਾਤ ਹੋਣ ਦੀ ਪਹਿਲਾਂ ਭਵਿੱਖਬਾਣੀ ਦੇ ਮੱਦੇਨਜ਼ਰ ਪੰਜ ਅਗਸਤ ਤੋਂ ਪਹਿਲਾਂ ਬਾਬਾ ਬਰਫਾਨੀ ਦੇ ਦਰਸ਼ਨ ਕਰ ਲੈਣ | ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ, ‘ਭਗਵਤੀ ਨਗਰ ਕੈਂਪ ਤੋਂ ਘਾਟੀ ਲਈ ਅਮਰਨਾਥ ਤੀਰਥ ਯਾਤਰੀਆਂ ਦਾ ਕੋਈ ਨਵਾਂ ਜਥਾ ਰਵਾਨਾ ਨਹੀਂ ਹੋਇਆ |’




